ਅੰਮ੍ਰਿਤਸਰ, 31 ਜੁਲਾਈ 2025 – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋ ਟ੍ਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਗਿਆ ਹੈ, ਜੋ ਅੰਮ੍ਰਿਤਸਰ ਵਿੱਚ 35 ਗੋਲੀਆਂ ਦੀ ਇੱਕ ਛੋਟੀ ਜਿਹੀ ਬਰਾਮਦਗੀ ਨਾਲ ਸ਼ੁਰੂ ਹੋਈ ਸੀ ਅਤੇ ਹਰਿਦੁਆਰ, ਉੱਤਰਾਖੰਡ ਵਿੱਚ ਇੱਕ ਨਿਰਮਾਣ ਯੂਨਿਟ ਵੱਲ ਲੈ ਗਈ।
ਲਗਾਤਾਰ ਹੋ ਰਹੇ ਖੁਲਾਸਿਆਂ ਅਤੇ ਛਾਪਿਆਂ ਦੇ ਆਧਾਰ ‘ਤੇ, ਇੱਕ ਕੈਮਿਸਟ, ਵਿਤਰਕ ਅਤੇ ਲੂਸੈਂਟ ਬਾਇਓਟੈਕ ਲਿਮਟਿਡ ਦੇ ਪਲਾਂਟ ਮੁਖੀ ਸਮੇਤ 6 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਅਗਲੇਰੀ ਜਾਂਚ ਜਾਰੀ ਹੈ।
ਬਰਾਮਦਗੀ: 70,000 ਤੋਂ ਵੱਧ ਟ੍ਰਾਮਾਡੋਲ ਗੋਲੀਆਂ, ₹7.65 ਲੱਖ ਡਰੱਗ ਮਨੀ, ਟ੍ਰਾਮਾਡੋਲ ਦਾ 325 ਕਿਲੋਗ੍ਰਾਮ ਕੱਚਾ ਮਾਲ।
ਜਬਤ ਕੀਤੀਆਂ ਗੋਲੀਆਂ ‘ਤੇ “Government Supply Only – Not For Sale” ਲਿਖਿਆ ਹੋਇਆ ਮਿਲਿਆ, ਜੋ ਕਿ ਸਰਕਾਰੀ ਸਪਲਾਈ ਦੇ ਦੁਰਪ੍ਰਯੋਗ ਵੱਲ ਇਸ਼ਾਰਾ ਕਰਦਾ ਹੈ। ਕਈ ਫਾਰਮਾ ਯੂਨਿਟਾਂ ਦੀ ਜਾਂਚ ਹੋਈ ਅਤੇ ਉਨ੍ਹਾਂ ਨੂੰ ਸੀਲ ਕੀਤਾ ਗਿਆ।

