ਪੰਚਾਇਤ ਵੱਲੋਂ ਪਿੰਡ ‘ਚ ਹੀ Love Marriage ਕਰਾਉਣ ਵਾਲੇ ਮੁੰਡੇ-ਕੁੜੀ ਲਈ ਸਖ਼ਤ ਫ਼ਰਮਾਨ

ਚੰਡੀਗੜ੍ਹ, 1 ਅਗਸਤ 2025 – ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਣਕਪੁਰ ਸ਼ਰੀਫ਼ ਵਿਖੇ ਆਹਮੋ-ਸਾਹਮਣੇ ਘਰਾਂ ’ਚ ਵੱਸਦੇ ਮੁੰਡੇ ਅਤੇ ਕੁੜੀ ਵੱਲੋਂ ਲਵ ਮੈਰਿਜ ਕਰਵਾਉਣ ਤੋਂ ਬਾਅਦ ਲੋਕਾਂ ’ਚ ਰੋਹ ਹੈ। ਇਸ ਲਈ ਉਕਤ ਜੋੜੇ ਲਈ ਪੰਚਾਇਤ ਵਲੋਂ ਸਖ਼ਤ ਫ਼ਰਮਾਨ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਵੀਰਵਾਰ ਨੂੰ ਗ੍ਰਾਮ ਪੰਚਾਇਤ ਨੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਮਤਾ ਪਾਸ ਕੀਤਾ।

ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਜਾਂ ਕੁੜੀ ਮਾਪਿਆਂ ਦੀ ਸਹਿਮਤੀ ਬਿਨਾਂ ਘਰੋਂ ਭੱਜ ਕੇ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਨੇੜਲੇ ਪਿੰਡ ’ਚ ਵੀ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ।

ਹਰ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਮਤੇ ਖਿਲਾਫ਼ ਕੋਈ ਪਰਿਵਾਰਕ ਮੈਂਬਰ ਜਾਂ ਪਿੰਡ ਵਾਸੀ ਉਲੰਘਣਾ ਕਰਨ ਵਾਲੇ ਜੋੜੇ ਦੀ ਮਦਦ ਕਰੇਗਾ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਗ੍ਰਾਮ ਸਭਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅਜਿਹੀ ਗ਼ਲਤੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਪੰਚਾਇਤ ਅਨੁਸਾਰ ਮਤੇ ਦਾ ਮਕਸਦ ਅੱਗੋਂ ਹੋਰ ਅਜਿਹੀਆਂ ਘਟਨਾਵਾਂ ਨੂੰ ਰੋਕ ਕੇ ਪਿੰਡ ’ਚ ਭਾਈਚਾਰਿਕ ਸਾਂਝ ਨੂੰ ਕਾਇਮ ਰੱਖਣਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੰਗਨਾ ਰਣੌਤ ਨੂੰ ਹਾਈ ਕੋਰਟ ਤੋਂ ਝਟਕਾ: ਮਾਣਹਾਨੀ ਦਾ ਮਾਮਲਾ ਖਾਰਜ ਕਰਨ ਤੋਂ ਇਨਕਾਰ

ਸਰਹੱਦ ਪਾਰੋਂ ਹਥਿਆਰ ਮੰਗਵਾਉਂਣ ਵਾਲੇ 4 ਗ੍ਰਿਫ਼ਤਾਰ