ਮੋਹਾਲੀ, 2 ਅਗਸਤ 2025 – ਕੱਲ੍ਹ ਹੀ ਭਾਜਪਾ ਵਿੱਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਪੰਜਾਬ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ। ਦੱਸ ਦਈਏ ਕਿ ਇਸ ਵੇਲੇ ਵਿਜੀਲੈਂਸ ਦੀਆਂ ਟੀਮਾਂ ਘਰ ਪਹੁੰਚੀਆਂ ਹਨ ਅਤੇ ਕਾਰਵਾਈ ਜਾਰੀ ਹੈ। ਪੰਜਾਬ ਵਿਜੀਲੈਂਸ ਅਧਿਕਾਰੀ ਚੰਡੀਗੜ੍ਹ ਸੈਕਟਰ 2 ਵਿੱਚ ਘਰ ਦੇ ਅੰਦਰ ਮੌਜੂਦ ਹਨ। ਪਰ ਅਜੇ ਤੱਕ ਇਸ ਰੇਡ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ
ਦੱਸ ਦਈਏ ਕਿ ਰਣਜੀਤ ਗਿੱਲ ਕੱਲ੍ਹ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਵਿਚ ਸ਼ਾਮਲ ਕਰਵਾਇਆ ਸੀ। ਗਿੱਲ ਅਕਾਲੀ ਦਲ ਦੀ ਟਿਕਟ ‘ਤੇ ਖਰੜ ਤੋਂ ਦੋ ਵਾਰ ਵਿਧਾਇਕ ਚੋਣ ਲੜ ਚੁੱਕੇ ਹਨ। ਗਿੱਲ ਨੇ ਪਿਛਲੇ ਦਿਨੀਂ ਉਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਭੇਜਿਆ ਸੀ ਅਤੇ ਕਈ ਸਵਾਲ ਚੁੱਕੇ ਸਨ। ਉੱਥੇ ਹੀ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਵੀ ਸ਼ਾਮਿਲ ਹੋਣ ਦੇ ਚਰਚੇ ਚੱਲ ਰਹੇ ਸਨ, ਪਰ ਉਹ ਬੀਤੇ ਦਿਨ ਅਚਾਨਕ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ।

