- ਬਦਲਾਅ ਦੀ ਸਰਕਾਰ ਦੀ ‘ਚੰਗੀ ਸਿੱਖਿਆ ਨੀਤੀ’ ਦੇ ਦਾਵਿਆਂ ‘ਤੇ ਖੜ੍ਹੇ ਹੋਏ ਸਵਾਲ
ਚਮਕੌਰ ਸਾਹਿਬ, 3 ਅਗਸਤ 2025 – ਪੰਜਾਬ ਦੀ ਸਿੱਖਿਆ ਵਿਧੀ ‘ਚ ਸੁਧਾਰ ਦੇ ਦਾਵੇ ਕਰਨ ਵਾਲੀ ਸਰਕਾਰ ਦੀ ਨੀਤੀ ‘ਤੇ ਇੱਕ ਵੱਡਾ ਪ੍ਰਸ਼ਨਚਿੰਨ੍ਹ ਲੱਗ ਗਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਚਮਕੌਰ ਸਾਹਿਬ ਵਿਖੇ ਬਣ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿਲ ਇੰਸਟੀਚਿਊਟ, ਜਿਸ ਦੀ ਲਾਗਤ ਲਗਭਗ 500 ਕਰੋੜ ਰੁਪਏ ਹੈ, ਉਸ ਦਾ ਕੰਮ ਪਿਛਲੇ ਤਿੰਨ ਸਾਲਾਂ ਤੋਂ ਠੱਪ ਪਿਆ ਹੋਇਆ ਹੈ।
ਇਹ ਪ੍ਰੋਜੈਕਟ ਨੌਜਵਾਨਾਂ ਨੂੰ ਤਕਨੀਕੀ ਅਤੇ ਵੈਕੇਸ਼ਨਲ ਸਿੱਖਿਆ ਦੇਣ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੁਲਣੇ ਸੀ। ਪਰ 2022 ਤੋਂ ਬਾਅਦ ਸਰਕਾਰੀ ਤੌਰ ‘ਤੇ ਕੋਈ ਢੁਕਵੀਂ ਪ੍ਰਗਤੀ ਨਹੀਂ ਹੋਈ।
ਵਿਰੋਧ ਪੱਖ ਵਲੋਂ ਸਖਤ ਨਿੰਦਾ:
ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ “ਜਦ ਸਿੱਖਿਆ ਨੂੰ ਪਹਿਲ ਦੇਣ ਦੀ ਗੱਲ ਆਉਂਦੀ ਹੈ, ਤਾਂ ਸਿਰਫ਼ ਭਾਸ਼ਣਾਂ ਅਤੇ ਐਲਾਨਾਂ ਤੱਕ ਸੀਮਤ ਰਹਿ ਜਾਂਦੇ ਨੇ। ਜਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਇਤਿਹਾਸਕ ਅਤੇ ਮਾਣਯੋਗ ਇਲਾਕੇ ਚਮਕੌਰ ਸਾਹਿਬ ਵਿਚ ਇੱਕ ਐਤਿਹਾਸਿਕ ਇੰਸਟੀਚਿਊਟ ਤਿੰਨ ਸਾਲਾਂ ਤੋਂ ਅਧੂਰਾ ਪਿਆ ਹੈ।”

ਸਥਾਨਕ ਲੋਕਾਂ ਦੀ ਨਾਰਾਜ਼ਗੀ:
ਚਮਕੌਰ ਸਾਹਿਬ ਦੇ ਸਥਾਨਕ ਵਾਸੀਆਂ ਨੇ ਵੀ ਇਸ ਢਿੱਲ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਸਿਰਫ਼ ਵਿਕਾਸ ਦਾ ਨਹੀਂ, ਸਗੋਂ ਸ੍ਰੀ ਗੁਰੂ ਸਾਹਿਬ ਦੇ ਨਾਮ ਨਾਲ ਜੁੜੀ ਸਨਮਾਨ ਦੀ ਗੱਲ ਵੀ ਹੈ।
ਇਸ ਮਾਮਲੇ ’ਚ ਹੁਣ ਤੱਕ ਸਰਕਾਰ ਵੱਲੋਂ ਕੋਈ ਸਪਸ਼ਟ ਵਜ੍ਹਾ ਜਾਂ ਟਾਈਮਲਾਈਨ ਨਹੀਂ ਦਿੱਤੀ ਗਈ ਕਿ ਕੰਮ ਕਿਉਂ ਰੁਕਿਆ ਹੋਇਆ ਹੈ ਅਤੇ ਕਦੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
