ਨਵੀਂ ਦਿੱਲੀ, 12 ਅਗਸਤ 2025 – ਏਅਰ ਇੰਡੀਆ ਨੇ 1 ਸਤੰਬਰ 2025 ਤੋਂ ਦਿੱਲੀ ਤੋਂ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਲਈ ਉਡਾਣ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਜਾਰੀ ਇਕ ਬਿਆਨ ‘ਚ ਏਅਰਲਾਈਨ ਨੇ ਕਿਹਾ ਕਿ ਉਹ 1 ਸਤੰਬਰ ਤੱਕ ਦਿੱਲੀ ਤੋਂ ਵਾਸ਼ਿੰਗਟਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਰੱਦ ਕਰ ਰਹੀ ਹੈ।
ਅਸਲ ‘ਚ ਏਅਰ ਇੰਡੀਆ (Air India) ਦੇ 26 ਬੋਇੰਗ 787-8 ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ, ਬਹੁਤ ਸਾਰੇ ਜਹਾਜ਼ ਲੰਬੇ ਸਮੇਂ ਲਈ ਉਡਾਣ ਲਈ ਉਪਲਬਧ ਨਹੀਂ ਹੋਣਗੇ। ਇਹ ਕੰਮ 2026 ਦੇ ਅੰਤ ਤੱਕ ਜਾਰੀ ਰਹੇਗਾ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਿਆਪਕ ਰੈਟ੍ਰੋਫਿਟਿੰਗ ਦੀ ਲੋੜ ਹੈ। ਇਸ ਕਾਰਨ ਬਹੁਤ ਸਾਰੇ ਜਹਾਜ਼ ਸਾਲ 2026 ਦੇ ਅੰਤ ਤੱਕ ਸੰਚਾਲਨ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਏਅਰ ਇੰਡੀਆ ਨੇ ਪਾਕਿਸਤਾਨੀ ਏਅਰ ਸਪੇਸ ਦੇ ਲਗਾਤਾਰ ਬੰਦ ਹੋਣ ਦਾ ਵੀ ਹਵਾਲਾ ਦਿੱਤਾ, ਜਿਸ ਨਾਲ ਉਡਾਣਾਂ ਦਾ ਰੂਟ ਕਾਫ਼ੀ ਲੰਬਾ ਹੋ ਗਿਆ ਹੈ ਅਤੇ ਲੰਬੀ ਦੂਰੀ ਦੀਆਂ ਸੇਵਾਵਾਂ ਲਈ ਸੰਚਾਲਨ ਚੁਣੌਤੀਆਂ ਵੀ ਵਧ ਗਈਆਂ ਹਨ।

