ਜਦੋਂ ਦਿਲਜੀਤ ਨੇ ਰਿਹਾਨਾ ਨੂੰ ਕਿਹਾ ‘ਤੇਰੇ ਕੰਸਰਟ ‘ਚ ਆਵਾਂ ਪਾ ਕੇ ਕੁੜਤਾ ਪਜਾਮਾ ਨੀ’

ਨਵੀਂ ਦਿੱਲੀ, 10 ਫਰਵਰੀ 2021 – ਰਿਰੀ ਸੌਂਗ ਦਾ ਆਡੀਓ ਜਾਰੀ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਬੁੱਧਵਾਰ ਨੂੰ ਰਿਹਾਨਾ ਲਈ ਇੱਕ ਹੋਰ ਗੀਤ ਦੀ ਵੀਡੀਓ ਜਾਰੀ ਕੀਤੀ। ਦਿਲਜੀਤ ਦੁਸਾਂਝ ਨੇ ਇਸ ਗਾਣੇ ਨੂੰ ਵੀ ਅੰਤਰਰਾਸ਼ਟਰੀ ਸਟਾਰ ਰਿਹਾਨਾ ਨੂੰ ਸਮਰਪਿਤ ਕੀਤਾ ਹੈ।

ਰਿਹਾਨਾ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਇਹ ਮੁੱਦਾ ਰਾਸ਼ਟਰੀ ਤੋਂ ਅੰਤਰ-ਰਾਸ਼ਟਰੀ ਬਣ ਗਿਆ। ਰਿਹਾਨਾ ਤੋਂ ਬਾਅਦ ਕਈ ਹੋਰ ਅੰਤਰਰਾਸ਼ਟਰੀ ਸੈਲੀਬ੍ਰਿਟੀਆਂ ਨੇ ਵੀ ਕਿਸਾਨੀ ਅੰਦੋਲਨ ‘ਤੇ ਟਵੀਟ ਕੀਤੇ।

ਰਿਰੀ ਸੌਂਗ ਰਾਜ ਰਣਜੋਧ ਦੁਆਰਾ ਲਿਖਿਆ ਗਿਆ ਸੀ, ਇਸ ਗਾਣੇ ਨੂੰ ਦਿਲਜੀਤ ਨੇ ਰਿਹਾਨਾ ਵੱਲੋਂ ਕਿਸਾਨੀ ਅੰਦੋਲਨ ਦੇ ਟਵੀਟ ਹੋਣ ਤੋਂ ਥੋੜ੍ਹੀ ਦੇਰ ਬਾਅਦ ਜਾਰੀ ਕੀਤਾ ਸੀ। ਜਿੱਥੋਂ ਤਕ ਸੰਗੀਤ ਵਿਡੀਓਜ਼ ਦੀ ਗੱਲ ਹੈ, ਰਿਹਾਨਾ ਦੀਆਂ ਕਲਿੱਪਾਂ ਇਸ ਵਿਚ ਵਰਤੀਆਂ ਸਨ।

ਹੁਣ ਵਾਲੇ ਗੀਤ ਦੀ ਵੀਡੀਓ ਨੂੰ ਸਾਂਝਾ ਕਰਦਿਆਂ ਦਿਲਜੀਤ ਨੇ ਲਿਖਿਆ, ‘ਤੇਰੇ ਕੰਸਰਟ ‘ਚ ਆਵਾਂ ਪਾ ਕੇ ਕੁੜਤਾ ਪਜਾਮਾ ਨੀ’ ਦਿਲਜੀਤ ਨੇ ਰਿਹਾਨਾ ਦੇ ਟਵੀਟ ਦੇ ਸਾਹਮਣੇ ਦਿਲ ਦੀ ਇਮੋਜੀ ਵੀ ਬਣਾਈ ਹੈ।

https://www.instagram.com/tv/CK7rleDA-nE/?utm_source=ig_web_copy_link

ਦਿਲਜੀਤ ਦਾ ਗਾਣਾ ਰਿਹਾਨਾ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਇਜ਼ਹਾਰ ਕਰਦਾ ਹੈ ਅਤੇ ਇਸ ਤੋਂ ਪਹਿਲਾਂ ਦਿਲਜੀਤ ਨੇ ਕੈਲੀ ਜੇਨਰ ਅਤੇ ਕਰੀਨਾ ਕਪੂਰ ਨੂੰ ਸਮਰਪਿਤ ਗਾਣੇ ਤਿਆਰ ਕੀਤੇ ਹਨ। ਦਿਲਜੀਤ ਦੇ ਵੀਡੀਓ ਨੂੰ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਕੁਝ ਘੰਟਿਆਂ ਵਿੱਚ ਇਸ ਨੂੰ 11 ਲੱਖ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕ ਸਭਾ ’ਚ ਮੋਦੀ ਦੇ ਭਾਸ਼ਣ ਦੌਰਾਨ ਲੱਗੇ ‘ਕਾਲੇ ਕਾਨੂੰਨ ਵਾਪਸ ਲਓ’ ਦੇ ਨਾਅਰੇ

ਪੰਜਾਬ ‘ਚ ‘ਬ’ ਤੋਂ ਬਾਦਲ ਅਤੇ ‘ਬ’ ਤੋਂ ਬੇੜਾਗਰਕ : ਰਾਘਵ ਚੱਢਾ