ਅਮਨ ਅਰੋੜਾ ਦੀ ਵਰਕਰਾਂ ਨੂੰ ਅਪੀਲ: ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਹਾਇਤਾ ਲਈ ਤਿਆਰ ਰਹੋ

ਚੰਡੀਗੜ੍ਹ, 17 ਅਗਸਤ 2025 – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਲਗਾਤਾਰ ਮੀਂਹ ਅਤੇ ਹੜ੍ਹ ਦੀ ਸਥਿਤੀ ਨੂੰ ਦੇਖਦਿਆਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹਰ ਸੰਭਵ ਸਹਾਇਤਾ ਲਈ ਤਿਆਰ ਰਹਿਣ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਹਰ ਪੱਖੋਂ ਤਿਆਰੀਆਂ ਕੀਤੀਆਂ ਗਈਆਂ ਹਨ, ਪਰ ਜਿੱਥੇ ਵੀ ਹੜ੍ਹ ਦਾ ਖ਼ਤਰਾ ਬਣਦਾ ਹੈ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਕਰਨ।

ਅਮਨ ਅਰੋੜਾ ਨੇ ਕਿਹਾ ਕਿ “ਇਹ ਸਮਾਂ ਸਿਆਸਤ ਦਾ ਨਹੀਂ, ਸਗੋਂ ਮਨੁੱਖਤਾ ਨਿਭਾਉਣ ਦਾ ਹੈ। ਜਿੱਥੇ ਵੀ ਸਾਡੀ ਲੋੜ ਪਏ, ਅਸੀਂ ਲੋਕਾਂ ਦੇ ਨਾਲ ਖੜ੍ਹੇ ਰਹੀਏ।”

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਹੜਾਂ ਦੇ ਮੱਦੇ ਨਜ਼ਰ ਜ਼ਿਲ੍ਹਾਵਾਰ ਕੰਟਰੋਲ ਰੂਮ ਸਥਾਪਿਤ ਕੀਤੇ ਸਨ ।
ਜ਼ਿਲ੍ਹਾ ਵਾਰ ਕੰਟਰੋਲ ਰੂਮ ਫ਼ੋਨ ਨੰਬਰ ਇਸ ਪ੍ਰਕਾਰ ਹਨ:-

ਰੂਪਨਗਰ (ਰੋਪੜ): 01881-221157
ਗੁਰਦਾਸਪੁਰ: 01874-266376 / 1800-180-1852
ਪਠਾਨਕੋਟ: 01862-346944
ਅੰਮ੍ਰਿਤਸਰ: 01832-229125
ਤਰਨ ਤਾਰਨ: 01852-224107
ਹੁਸ਼ਿਆਰਪੁਰ: 01882-220412
ਲੁਧਿਆਣਾ: 0161-2520232
ਜਲੰਧਰ: 0181-2224417 / 94176-57802
ਐਸ.ਬੀ.ਐਸ. ਨਗਰ (ਨਵਾਂਸ਼ਹਿਰ): 01823-220645
ਮਾਨਸਾ: 01652-229082
ਸੰਗਰੂਰ: 01672-234196
ਪਟਿਆਲਾ: 0175-2350550 / 0175-2358550
ਮੋਹਾਲੀ: 0172-2219506
ਸ਼੍ਰੀ ਮੁਕਤਸਰ ਸਾਹਿਬ: 01633-260341
ਫਰੀਦਕੋਟ: 01639-250338
ਫਾਜ਼ਿਲਕਾ: 01638-262153 / 01638-260555
ਫਿਰੋਜ਼ਪੁਰ: 01632-245366
ਬਰਨਾਲਾ: 01679-233031
ਬਠਿੰਡਾ: 0164-2862100 / 0164-2862101
ਕਪੂਰਥਲਾ: 01822-231990
ਫਤਿਹਗੜ੍ਹ ਸਾਹਿਬ: 01763-232838
ਮੋਗਾ: 01636-235206
ਮਲੇਰਕੋਟਲਾ: 01675-252003

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਵਿੱਚ ਹੜ੍ਹ ਵਰਗੀ ਸਥਿਤੀ ਕਾਰਨ ਸਿਹਤ ਵਿਭਾਗ ਹਾਈ ਅਲਰਟ ‘ਤੇ

ਪੰਜਾਬ ਦੀ ਐਲਪੀਯੂ ਯੂਨੀਵਰਸਿਟੀ ਵਿੱਚ ਅਮਰੀਕੀ ਉਤਪਾਦਾਂ ‘ਤੇ ਪਾਬੰਦੀ