ਲੁਧਿਆਣਾ ‘ਚ ਐਲ ਕੇ ਜੀ ‘ਚ ਪੜ੍ਹਦੀ ਬੱਚੀ ਨਾਲ ਸਕੂਲ ‘ਚ ਜਬਰ ਜਨਾਹ

ਲੁਧਿਆਣਾ, 11 ਫਰਵਰੀ 2021 – ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਅਮਨ ਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੇ ਇੱਕ ਨਿੱਜੀ ਸਕੂਲ ਦੇ ਵਿੱਚ 7 ਸਾਲਾ ਬੱਚੀ ਦੇ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈl ਬੱਚੀ ਸਕੂਲ ਦੇ ਵਿਚ ਐਲ ਕੇ ਜੀ ਦੀ ਵਿਦਿਆਰਥਣ ਹੈ ਅਤੇ ਪੁਲਿਸ ਹੁਣ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

ਜਾਣਕਾਰੀ ਦੇ ਮੁਤਾਬਿਕ ਲੁਧਿਆਣਾ ਦੇ ਜਲੰਧਰ ਬਾਈਪਾਸ ਸਥਿਤ ਨਿੱਜੀ ਸਕੂਲ ਦੇ ਐਲ ਕੇ ਜੀ ਦੀ 7 ਸਾਲਾ ਵਿਦਿਆਰਥਣ ਜਦੋਂ ਆਪਣੇ ਘਰ ਪਹੁੰਚੀ ਤਾਂ ਉਸਦੇ ਗੁਪਤ ਅੰਗਾਂ ਚੋਂ ਖ਼ੂਨ ਵਗ ਰਿਹਾ ਸੀ ਜਿਸ ਤੋਂ ਬਾਅਦ ਉਸਦੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲੜਕੀ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖ਼ਲ ਕਰਾਇਆ ਗਿਆ ਹੈ। ਉੱਥੇ ਹੀ ਡਾਕਟਰਾਂ ਵਲੋਂ ਰੇਪ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਹੁਣ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰੱਗਿਆ ਜੈਨ (ਏਡੀਸੀਪੀ, ਲੁਧਿਆਣਾ) ਵੱਲੋਂ ਕਿਹਾ ਗਿਆ ਹੈ ਕਿ ਉਹ ਮਾਮਲੇ ਦੇ ਜਾਂਚ ਕਰ ਰਹੇ ਹਨ ਅਤੇ ਮੁਲਜ਼ਮ ਨੂੰ ਜਲਦ ਹੀ ਫੜ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੀਜੇਪੀ ਵਾਲਿਆਂ ਨੇ ਚੂੜੀਆਂ ਨਹੀਂ ਪਾਈਆਂ ਜੇ ਕਾਂਗਰਸੀ ਚੋਣਾਂ ‘ਚ ਧੱਕਾ ਕਰੇਗੀ ਤਾਂ ਅਸੀ ਜਵਾਬ ਦੇਵਾਂਗੇ – ਸੁਰਜੀਤ ਜਿਆਣੀ

ਸੀਨੀਅਰ ਅਧਿਕਾਰੀਆਂ ਵੱਲੋਂ ਕੋਵਿਡ-19 ਟੀਕਾਕਰਨ ਕਰਾਉਣ ਨਾਲ ਮਾਹੌਲ ਵਧੀਆ ਬਣਿਆ