ਮੋਹਾਲੀ, 22 ਅਗਸਤ 2025 – ਪੰਜਾਬੀ ਸਿਨੇਮਾ ਅਤੇ ਦੁਨੀਆ ਭਰ ਵਿੱਚ ਇੱਕ ਕਾਮੇਡੀਅਨ ਵਜੋਂ ਜਾਣੇ ਜਾਂਦੇ ਇੱਕ ਮਹਾਨ ਕਲਾਕਾਰ ਜਸਵਿੰਦਰ ਸਿੰਘ ਭੱਲਾ ਹੁਣ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਹ 65 ਵਰ੍ਹਿਆਂ ਦੇ ਸਨ। ਦੱਸ ਦਈਏ ਕਿ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਸਨ ਜਿਥੇ ਸਵੇਰੇ 4 ਵਜੇ ਉਹਨਾਂ ਨੇ ਆਪਣੇ ਆਖ਼ਰੀ ਸਾਹ ਲਏ। ਉਹਨਾਂ ਦਾ ਅੰਤਿਮ ਸਸਕਾਰ 23 ਅਗਸਤ ਨੂੰ ਦੁਪਹਿਰ 12.00 ਵਜੇ ਸ਼ਮਸ਼ਾਨ ਘਾਟ ਬਲੌਂਗੀ (ਮੋਹਾਲੀ) ਵਿਚ ਹੋਵੇਗਾ।
ਪੰਜਾਬ ਦੀਆਂ ਕਈ ਮਸ਼ਹੂਰ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ, ਜਸਵਿੰਦਰ ਸਿੰਘ ਭੱਲਾ ਨੇ ਕਈ ਕਾਮੇਡੀਅਨ ਨਾਟਕ ਵੀ ਕੀਤੇ ਹਨ। ਜਸਵਿੰਦਰ ਭੱਲਾ ਨੂੰ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ।

