ਸਪਨਾ ਚੌਧਰੀ ‘ਤੇ ਪਰਚਾ ਦਰਜ, ਪੜ੍ਹੋ ਕਿਉਂ ?

ਨਵੀਂ ਦਿੱਲੀ, 11 ਫਰਵਰੀ 2021 – ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਹਰਿਆਣਵੀਂ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਖਿਲਾਫ ਧੋਖਾਧੜੀ ਤੇ ਵਿਸ਼ਵਾਸਘਾਤ ਕਰਨ ਦਾ ਕੇਸ ਦਰਜ ਕੀਤਾ ਹੈ। ਜਲਦੀ ਹੀ ਪੁਲਿਸ ਇਸ ਮਾਮਲੇ ਵਿਚ ਸਪਨਾ ਚੌਧਰੀ ਤੋਂ ਪੁੱਛਗਿੱਛ ਕਰੇਗੀ।

ਸ਼ਿਕਾਇਤ ਕਰਨ ਵਾਲੀ ਕੰਪਨੀ ਨੇ ਦੋਸ਼ ਲਾਇਆ ਹੈ ਕਿ ਸਪਨਾ ਚੌਧਰੀ ਨੇ ਨਾ ਸਿਰਫ ਸਮਝੌਤੇ ਦੀਆਂ ਸ਼ਰਤਾਂ ਨੂੰ ਤੋੜਿਆ, ਬਲਕਿ ਕਥਿਤ ਤੌਰ ‘ਤੇ ਇਕ ਕਰਮਚਾਰੀ ਨਾਲ ਮਿਲੀਭੁਗਤ ਕਰਕੇ ਕੰਪਨੀ ਦੇ ਗਾਹਕਾਂ ਨੂੰ ਵੀ ਤੋੜਿਆ। ਅਧਿਕਾਰੀਆਂ ਦੇ ਮੁਤਾਬਕ ਸਪਨਾ ਚੌਧਰੀ ਦੇ ਸਟੇਜ ਸ਼ੋਅ ਲਈ ਪੰਕਜ ਚਾਵਲਾ ਤੇ ਕੁਝ ਹੋਰ ਲੋਕਾਂ ਕੋਲੋਂ ਐਡਵਾਂਸ ਪੇਮੈਂਟ ਲਏ ਗਏ ਪਰ ਸ਼ੋਅ ਨਹੀਂ ਕੀਤੇ ਗਏ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਸਪਨਾ ਚੌਧਰੀ ਅਤੇ ਹੋਰਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਪਨਾ ਖਿਲਾਫ ਧਾਰਾ 420, 120 ਬੀ, 406 ਅਧੀਨ ਕੇਸ ਦਰਜ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਗਾ ‘ਚ ਚੋਣਾਂ ਨੂੰ ਲੈ ਕੇ ਹੋਈ ਹਿੰਸਾ ਲਈ ਕੈਪਟਨ ਤੁਰੰਤ ਅਸਤੀਫਾ ਦੇਣ : ਹਰਪਾਲ ਚੀਮਾ

ਪੰਜਾਬ ਸਰਕਾਰ ਵੱਲੋਂ ਪਾਣੀ ਦੇ ਨਮੂਨੇ ਲੈਣ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਸਬੰਧੀ ਵਿਆਪਕ ਨੀਤੀ ਜਾਰੀ