- ਕਾਂਗਰਸ ਨੇ ਪ੍ਰਦੇਸ਼ ਪ੍ਰਧਾਨ ਜਾਖੜ ਦੀ ਅਗਵਾਈ ਹੇਠ ਅਬੋਹਰ ਵਿਖੇ ਕੀਤਾ ਰਾਜ ਪੱਧਰੀ ਰੋਸ ਵਿਖਾਵਾ
- ਪੈਟਰੋਲ ਡੀਜਲ ਵਾਂਗ ਜੇਕਰ ਰੋਟੀ ਵੀ ਕਾਰਪੋਰੇਟਾਂ ਦੇ ਕੰਟਰੋਲ ਹੇਠ ਆ ਗਈ ਤਾਂ ਹੋ ਜਾਵੇਗਾ ਲੋਕਾਂ ਦਾ ਜੀਉਣਾ ਮੁਹਾਲ : ਸੁਨੀਲ ਜਾਖੜ
- ਬਾਹਰੋਂ ਆਏ ਅਕਾਲੀਆਂ ਨੂੰ ਗੁੰਡਾ ਗਰਦੀ ਨਹੀਂ ਕਰਨ ਦਿੱਤੀ ਜਾਵੇਗੀ
ਅਬੋਹਰ, 11 ਫਰਵਰੀ : ਕਾਂਗਰਸ ਪਾਰਟੀ ਵੱਲੋਂ ਅੱਜ ਕੇਂਦਰ ਸਰਕਾਰ ਵੱਲੋਂ ਤੇਲ, ਰਸੋਈ ਗੈਸ ਅਤੇ ਹੋਰ ਜਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ਖਿਲਾਫ ਰਾਜ ਪੱਧਰੀ ਰੋਸ਼ ਧਰਨਾ ਦਿੱਤਾ ਗਿਆ। ਇਸ ਵਿੱਚ ਵੱਖ-ਵੱਖ ਵਾਰਡਾਂ ਤੋਂ ਛੋਟੇ ਜਲੂਸਾਂ ਦੀ ਸ਼ਕਲ ਚ ਆਏ ਹਜਾਰਾਂ ਨਗਰ ਵਾਸੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਜੋਰਦਾਰ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਸਮਾਜ ਦਾ ਹਰ ਵਰਗ ਦੁੱਖੀ ਹੈ । ਉਨਾਂ ਕਿਹਾ ਕਿ ਵਾਅਦਾ ਖੋਰ ਭਾਜਪਾ ਨੂੰ ਸਬਕ ਸਿਖਾਉਣ ਦਾ ਮੌਕਾ ਆ ਗਿਆ ਹੈ।
ਜਾਖੜ ਨੇ ਕਿਹਾ ਕਿ 2014 ਵਿਚ ਜਦ ਕਾਂਗਰਸ ਨੇ ਕੇਂਦਰ ਸਰਕਾਰ ਛੱਡੀ ਸੀ ਤਾਂ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀ ਕੀਮਤ 104 ਡਾਲਰ ਪ੍ਰਤੀ ਬੈਰਲ ਸੀ ਅਤੇ ਹੁਣ ਇਹ ਲਗਭਗ 60 ਡਾਲਰ ਪ੍ਰਤੀ ਬੈਰਲ ਹੈ ਫਿਰ ਵੀ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਨਤੀਜੇ ਵੱਜੋਂ ਇਕੱਲੇ ਪੰਜਾਬ ਦੇ ਖੱਪਤਰਕਾਰਾਂ ਤੇ ਹਰ ਮਹੀਨੇ 750 ਕਰੋੜ ਦਾ ਵਾਧੂ ਆਰਥਕ ਭਾਰ ਪੈ ਰਿਹਾ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਦੀ ਸ਼੍ਰੀ ਜਾਖੜ ਨੇ ਆਲੋਚਨਾ ਕਰਦੇ ਹੋਏ ਕਿਹਾ ਕਿ ਮੰਤਰੀ ਇਸ ਸਥਿਤੀ ਲਈ ਕੰਪਨੀਆਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਜਦਕਿ ਇਸ ਘਾਲੇ ਮਾਲੇ ਵਿੱਚ ਸਿੱਧੇ ਤੌਰ ਤੇ ਕੇਂਦਰ ਚ ਕਾਬਜ ਭਾਜਪਾ ਵੀ ਬਰਾਬਰ ਦੀ ਭਾਈਵਾਲ ਹੈ। ਜੇਕਰ ਉਨਾਂ ਕੰਪਨੀਆਂ ਕੋਲ ਖੇਤੀ ਦਾ ਕੰਟਰੋਲ ਆ ਗਿਆ ਤਾਂ ਖੱਪਤਕਾਰਾਂ ਚ ਹਾਹਾਕਾਰ ਮਚ ਜਾਵੇਗੀ।
ਜਾਖੜ ਨੇ ਕਿਹਾ ਕਿ ਰਸੋਈ ਗੈਸ ਦੀ ਕੀਮਤ ਵਿਚ ਵੀ ਮੋਦੀ ਸਰਕਾਰ ਨੇ ਅਥਾਹ ਵਾਧਾ ਕੀਤਾ ਹੈ ਜਦ ਕਿ ਸਿਲੰਡਰ ਤੇ ਮਿਲਣ ਵਾਲੀ ਸਬਸਿਡੀ ਵਿਚ 2014 ਦੇ ਮੁਕਾਬਲੇ 90 ਫੀਸਦੀ ਤੱਕ ਕਟੌਤੀ ਕਰ ਦਿੱਤੀ ਹੈ। ਯੂਪੀਏ ਸਰਕਾਰ ਦੇ ਸਮੇਂ ਦੀ ਸਥਿਤੀ ਅਨੁਸਾਰ ਗੈਸ ਸਿਲੰਡਰ ਦੀ ਕੀਮਤ ਹੁਣ 350 ਰੁਪਏ ਹੋਣੀ ਚਾਹੀਦੀ ਸੀ ਜਿਹੜੀ ਕਿ 750 ਰੁਪਏ ਵਸੂਲ ਕੀਤੀ ਜਾ ਰਹੀ ਹੈ।
ਕਿਸਾਨ ਅੰਦੋਲਨ ਦਾ ਹਵਾਲਾ ਦਿੰਦੇ ਹੋਏ ਉਨਾਂ ਨੇ ਕਿਹਾ ਕਿ ਕਾਲਾਬਜਾਰੀ ਨੂੰ ਉਤਸਾਹਿਤ ਕਰਨ ਅਤੇ ਖੇਤੀ ਸੈਕਟਰ ਨੂੰ ਤਬਾਹ ਕਰਨ ਲਈ ਹੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਹਨ ਜਿੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਕਿਸਾਨ ਬੀਤੇ ਢਾਈ ਮਹੀਨੀਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਿਹਾ ਹੈ। ਅੰਨਦਾਤਾ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਲੋਹੇ ਦੇ ਕਿੱਲ ਸੜਕਾਂ ਤੇ ਵਿਛਾਏ ਗਏ ਹਨ। ਇਹ ਕਿੱਲ ਲੋਕਤੰਤਰ ਦੀ ਛਾਤੀ ਨੂੰ ਛਲਣੀ ਕਰ ਰਹੇ ਹਨ ਅਤੇ ਅਜੋਕੀ ਸਥਿਤੀ ਰਹੀ ਤਾਂ ਭਾਜਪਾ ਦੇ ਕਫਨ ਵਿੱਚ ਕਿੱਲ ਦਾ ਕੰਮ ਕਰਨਗੇ। ਅਜਿਹੇ ਕਾਲੇ ਕਾਨੂੰਨ ਵਾਪਸ ਲੈ ਕੇ ਹੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ।
ਪ੍ਰਦੇਸ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਵਿਕਾਸ ਦੇ ਨਾਂਅ ਤੇ ਉਨਾਂ ਦੀ ਪਾਰਟੀ ਚੋਣਾਂ ਵਿੱਚ ਉਤਰੀ ਹੈ। ਉਨਾਂ ਨੇ ਅਕਾਲੀ ਲੀਡਰਸ਼ਿਪ ਵੱਲੋਂ ਦੂਜੇ ਹ ਹਲਕਿਆਂ ਦੇ 500ਵਿਅਕਤੀ ਪੋਿਗ ਸਮੇਂ ਅਬੋਹਰ ਤਾਇਨਾਤ ਕਰਨ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਮੰਗ ਕੀਤੀ ਕਿ ਕਲ 5 ਵੱਜੇ ਤੋਂ ਬਾਅਦ ਇਨਾਂ ਸਾਰੀਆਂ ਨੂੰ ਇਸ ਹਲਕੇ ਤੋਂ ਬਾਹਰ ਕਰਨਾ ਚਾਹਦੀਾ ਹੈ।