ਨਵੀਂ ਦਿੱਲੀ, 29 ਅਗਸਤ 2025 – ਲਾਸ ਏਂਜਲਸ ਕੈਲੀਫੋਰਨੀਆ ‘ਚ ਇਕ ਤਲਵਾਰ ਜਿਹੇ ਤੇਜ਼ਧਾਰ ਹਥਿਆਰ ਲੈਸ 36 ਸਾਲਾ ਗੁਰਪ੍ਰੀਤ ਸਿੰਘ ਨੂੰ Crypto.com ਅਰੇਨਾ ਦੇ ਬਾਹਰ ਪੁਲਸ ਨੇ ਗੋਲੀ ਮਾਰ ਦਿੱਤੀ। ਨਾਟਕੀ ਵੀਡੀਓ ‘ਚ ਗੁਰਪ੍ਰੀਤ ਸੜਕ ਦੇ ਵਿਚਕਾਰ ਆਪਣਾ ਤਲਵਾਰ ਲਹਿਰਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਘਟਨਾ ਦੀ ਵੀਡੀਓ ਪੁਲਸ ਵੱਲੋਂ ਜਾਰੀ ਕੀਤੀ ਗਈ ਹੈ।
ਇਹ ਘਟਨਾ 13 ਜੁਲਾਈ, 2025 ਨੂੰ ਵਾਪਰੀ, ਜਦੋਂ ਸਥਾਨਕ ਪੁਲਸ ਅਧਿਕਾਰੀਆਂ ਨੇ ਸਵੇਰੇ 9 ਵਜੇ ਤੋਂ ਬਾਅਦ ਫਿਗੁਏਰੋਆ ਸਟਰੀਟ ਅਤੇ ਓਲੰਪਿਕ ਬੁਲੇਵਾਰਡ ਦੇ ਵਿਚਕਾਰ ਇੱਕ ਵਿਅਕਤੀ ਦੇ ਰਾਹਗੀਰਾਂ ‘ਤੇ ਤਲਵਾਰ ਲਹਿਰਾਉਣ ਦੀਆਂ ਰਿਪੋਰਟਾਂ ‘ਤੇ ਕਾਰਵਾਈ ਕੀਤੀ। 36 ਸਾਲਾ ਗੁਰਪ੍ਰੀਤ ਸਿੰਘ ਨੂੰ ਸੜਕ ਦੇ ਵਿਚਕਾਰ ਉਸਦੇ ਹਿੰਸਕ ਵਿਵਹਾਰ ਨੂੰ ਦੇਖਣ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ। ਗੁਰਪ੍ਰੀਤ ਸਿੰਘ ਸਿੰਘ ਨੇ ਚੌਰਾਹੇ ‘ਤੇ ਆਪਣੀ ਕਾਰ ਰੋਕੀ, ਗੱਡੀ ਤੋਂ ਬਾਹਰ ਨਿਕਲਿਆ ਅਤੇ ਫਿਰ ਉਸਨੇ ਤਲਵਾਰ ਲਹਿਰਾਉਣੀ ਸ਼ੁਰੂ ਕਰ ਦਿੱਤੀ। ਇਸ ਸਾਰੀ ਘਟਨਾ ਦੀ ਵੀਡੀਓ ਹੁਣ Los Angeles Police Department’s ਨੇ ਆਪਣੇ YouTube channel ਉੱਤੇ ਸ਼ੇਅਰ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

