ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇ ਕੇਂਦਰ : ਬੀਬੀ ਬਾਦਲ

  • ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਦਲੀਲ ਦੇ ਉਲਟ ਇਹ ਫਲਾਈਟ 80 ਫੀਸਦੀ ਭਰ ਕੇ ਜਾਣ ਸਦਕਾ ਇਹ ਕਮਰਸ਼ੀਅਲ ਤੌਰ ’ਤੇ ਸਫਲ ਹੈ
  • ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੇ। ਵਿੱਤ ਮੰਤਰੀ ਨੂੰ ਸਕੀਮ ਤਹਿਤ ਵੀ ਜੀ ਐਫ ਲਈ ਪੈਸਾ ਜਾਰੀ ਕਰਨ ਵਾਸਤੇ ਕਿਹਾ, ਮੁੱਖ ਮੰਤਰੀ ਨੂੰ ਸਕੀਮ ਨਵਿਆਉਣ ਦੀ ਲੋੜ ਬਾਰੇ ਕੇਂਦਰ ਨਾਲ ਗੱਲ ਕਰਨ ਲਈ ਵੀ ਕਿਹਾ

ਚੰਡੀਗੜ੍ਹ, 12 ਫਰਵਰੀ 2021 – ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇ ਕਿਉਂਕਿ ਇਹ ਫਲਾਈਟ 80 ਫੀਸਦੀ ਭਰ ਕੇ ਚੱਲਣ ਕਾਰਨ ਕਮਰਸ਼ੀਅਲ ਤੌਰ ’ਤੇ ਸਫਲ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਉਹ ਆਪਣੇ ਹਿੱਸੇ ਦੇ ਤਿੰਨ ਕਰੋੜ ਰੁਪਏ ਸਾਲਾਨਾ ਵੀ ਜਾਰੀ ਕਰਨਾ ਯਕੀਨੀ ਬਣਾਵੇ ਤਾਂ ਜੋ ਇਹ ਸਹੂਲਤ ਛੇਤੀ ਤੋਂ ਛੇਤੀ ਮੁੜ ਸ਼ੁਰੂ ਕੀਤੀ ਜਾ ਸਕੇ।

ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਇਹ ਮਾਮਲਾ ਸੰਸਦ ਵਿਚ ਵੀ ਚੁੱਕਿਆ ਸੀ, ਨੇ ਕਿਹਾ ਕਿ ਕੇਂਦਰ ਸਰਕਾਰ ਸੰਸਦ ਵਿਚ ਗਲਤ ਦਾਅਵਾ ਕਰ ਰਹੀ ਹੈ ਕਿ ਦਿੱਲੀ-ਬਠਿੰਡਾ ਉਡਾਣ ਮੁਸਾਫਰ ਘੱਟ ਹੋਣ ਕਾਰਨ ਚਲਾਉਣਾ ਵਿਹਾਰਕ ਨਹੀਂ ਹੈ ਤੇ ਵੈਲੀਡਿਟੀ ਗੈਪ ਫੰਡਿੰਗ (ਵੀ ਜੀ ਐਫ) ਸਕੀਮ ਤਹਿਤ ਤਿੰਨ ਸਾਲਾਂ ਮਗਰੋਂ ਇਸ ਲਈ ਸਬਸਿਡੀ ਵੀ ਬੰਦ ਕਰ ਦਿੱਤੀ ਗਈ ਹੈ।

ਬਾਦਲ ਨੇ ਕਿਹਾ ਕਿ ਇਹ ਜਾਣਕਾਰੀ ਅਲਾਇੰਸ ਏਅਰ ਦੇ ਬਿਆਨ ਤੋਂ ਉਲਟ ਹੈ। ਅਲਾਇੰਸ ਏਅਰ ਜੋ ਕਿ ਏਅਰ ਇੰਡੀਆ ਦਾ ਹਿੰਸਾ ਹੈ, ਨੇ ਦਾਅਵਾ ਕੀਤਾ ਹੈ ਕਿ ਦਸੰਬਰ 2016 ਵਿਚ ਸ਼ੁਰੂ ਕੀਤੀ ਗਈ ਦਿੱਲੀ-ਬਠਿੰਡਾ ਫਲਾਈਟ 80 ਫੀਸਦੀ ਸੀਟਾਂ ਭਰ ਕੇ ਚਲਦੀ ਸੀ। ਉਹੁਨਾਂ ਕਿਹਾ ਕਿ ਇਹ ਏਅਰ ਲਾਈਟ ਕੋਰੋਨਾ ਤੋਂ ਪਹਿਲਾਂ ਹਫਤੇ ਵਿਚ ਤਿੰਨ ਵਾਰ ਉਡਾਣ ਭਰਤੀ ਸੀ ਤੇ ਕੰਪਨੀ ਇਸਨੂੰ ਇਸ ਰੂਟ ’ਤੇ ਰੋਜ਼ਾਨਾ ਦੀ ਫਲਾਈਟ ਵਿਚ ਤਬਦੀਲ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜ਼ਮੀਨੀ ਹਕੀਕਤ ਨੂੰ ਧਿਆਨ ਵਿਚ ਰੱਖਦਿਆਂ ਮੈਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਦੀ ਹੈ ਕਿ ਉਹ ਦਿੱਲੀ-ਬਠਿੰਡਾ ਰੂਟ ਦੀ ਕਮਰਸ਼ੀਅਲ ਵਿਹਾਰਕਤਾ ਬਾਰੇ ਆਪਣੀ ਰਿਪੋਰਟ ਦੀ ਮੁੜ ਸਮੀਖਿਆ ਕਰੇ ਤੇ ਇਸ ਰੂਟ ’ਤੇ ਰੋਜ਼ਾਨਾਂ ਫਲਾਈਟਾਂ ਲਈ ਛੇਤੀ ਤੋਂ ਛੇਤੀ ਆਗਿਆ ਦੇਵੇ।

ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਪੰਜਾਬ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੰਜ ਗਈ ਹੈ ਤੇ ਉਹ ਫਲਾਈਟ ਮੁੜ ਸ਼ੁਰੂ ਕਰਨ ਲਈ ਕੋਈ ਯਤਨ ਨਹੀਂ ਕਰ ਰਹੀ। ਉਹਨਾਂ ਕਿਹਾÇ ਕ ਸੂਬੇ ਦੇ ਹਿੱਸੇ ਦੀ ਦੇਣਦਾਰੀ ਵੀ ਸਿਰਫ ਵੀ ਜੀ ਐਫ ਸਕੀਮ ਦੀ 20 ਫੀਸਦੀ ਹੀ ਹੈ ਜੋ ਕਿ ਤਿੰਨ ਕਰੋੜ ਰੁਪਏ ਸਾਲਾਨਾ ਬਣਦੀ ਹੈ। ਉਹਨਾਂ ਕਿਹਾ ਕਿ ਇਹ ਇਸ ਸਕੀਮ ਨੂੰ ਯਕੀਨੀ ਬਣਾਉਣ ਲਈ ਬਹੁਤ ਛੋਟੀ ਰੁਕਮ ਹੈ ਜਿਸ ਸਦਕਾ ਮਾਲਵਾ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਇਸ ਸੇਵਾ ਦੀ ਜ਼ਰੂਰਤ ਹੈ ਜੋ ਸਥਾਈ ਤੌਰ ’ਤੇ ਬੰਦ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਸ਼ਹਿਰ ਤੋਂ ਵਿਧਾਇਕ ਹਨ, ਨੂੰ ਵੀ ਜੀ ਐਮ ਸਕੀਮ ਤਹਿਤ ਸੂਬੇ ਦੇ ਹਿੱਸੇ ਦੀ ਰਾਸ਼ੀ ਤੁਰੰਤ ਜਾਰੀ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਇਸਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ-ਦਿੱਲੀ ਫਲਾਈਟ ਨਵਿਆਉਣ ਦੀ ਜ਼ਰੂਰਤ ਦਾ ਮਾਮਲਾ ਕੇਂਦਰ ਕੋਲ ਚੁੱਕਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਕੀਮ ਇਸ ਵਿਚ ਕੀਤੀ ਵਿਵਸਥਾ ਅਨੁਸਾਰ ਅਗਲੇ ਚਾਰ ਹੋਰ ਸਾਲਾਂ ਲਈ ਵਧਾਈ ਜਾਵੇ।

ਬਠਿੰਡਾ ਦੀ ਐਮ ਪੀ ਨੇ ਇਹ ਵੀ ਕਿਹਾ ਕਿ ਸਾਬਕਾ ਮੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਾ ਸਿਰਫ ਬਠਿੰਡਾ ਹਵਾਈ ਅੱਡਾ ਬਣਾਉਣ ਲਈ ਬਹੁਤ ਯਤਨ ਕੀਤੇ ਗਏ ਬਲਕਿ ਦਿੱਲੀ ਲਈ ਪਹਿਲੀ ਫਲਾਈਟ ਵੀ ਸ਼ੁਰੂ ਕਰਵਾਈ ਗਈ ਸੀ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਇਹ ਫਲਾਈਟ ਬਠਿੰਡਾ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਕੌਮੀ ਰਾਜਧਾਨੀ ਨਾਲ ਸਿੱਧਾ ਜੋੜਨ ਦਾ ਅਹਿਮ ਜ਼ਰੀਆ ਸੀ। ਇਸ ਸਦਕਾ ਨਿਵੇਸ਼ਾਂ ਦੇ ਨਾਲ ਨਾਲ ਐਚ ਐਮ ਈ ਐਲ ਫਿਰਾਇਨਰੀ, ਏਮਜ਼, ਸੈਂਟਰਲ ਯੂਨੀਵਰਸਿਟੀ ਤੇ ਏਅਰ ਫੋਰਸ ਤੇ ਕੇਂਦਰ ਸਰਕਾਰ ਦੇ ਮੁਲਾਜ਼ਮ ਵੀ ਸਹੂਲਤ ਦੀ ਵਰਤੋਂ ਕਰ ਰਹੇ ਸਨ।

ਉਹਨਾਂ ਕਿਹਾ ਕਿ ਮੈਂ ਕੇਂਦਰ ਅਤੇ ਰਾਜ ਸਰਕਾਰ ਦੋਹਾਂ ਨੁੰ ਅਪੀਲ ਕਰਦੀ ਹਾਂ ਕਿ ਇਸ ਅਹਿਮ ਕੜੀ ਨੂੰ ਖ਼ਤਮ ਨਾ ਕੀਤਾ ਜਾਵੇ ਤੇ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਠਿੰਡਾ ਨੁੰ ਕੌਮੀ ਮੰਚ ’ਤੇ ਲਿਆਉਣ ਲਈ ਕੀਤੇ ਗਏ ਯਤਨ ਖੂਹ ਖਾਤੇ ਨਾ ਪੈਣ ਦਿੱਤੇ ਜਾਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬੇ ਦੇ ਆਰਥਿਕ ਤੌਰ ’ਤੇ ਕਮਜ਼ੋਰ ਨੌਜਵਾਨਾਂ ਨੂੰ ਮੁਹੱਈਆ ਕਰਵਾਏ 491.26 ਲੱਖ ਦੇ ਕਰਜ਼ੇ – ਧਰਮਸੋਤ

ਉਦਯੋਗ ਵਿਭਾਗ ਵੱਲੋਂ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ