ਉਦਯੋਗ ਵਿਭਾਗ ਵੱਲੋਂ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

ਚੰਡੀਗੜ੍ਹ, 12 ਫਰਵਰੀ 2021 – ਕੋਵਿਡ ਕਰਕੇ ਬਣੇ ਹਾਲਾਤਾਂ ’ਚੋਂ ਤੇਜ਼ੀ ਨਾਲ ਨਿਕਲਣ, ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਕਲੱਸਟਰ ਵਿਕਾਸ ਪਹੁੰਚ ਅਪਣਾਉਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਮਾਈਕਰੋ ਐਂਡ ਸਮਾਲ ਇੰਟਰਪ੍ਰਾਇਜਜ਼ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ (ਐਮਐਸਈ-ਸੀਡੀਪੀ) ਤਹਿਤ ਇਨਾਂ ਲਈ ਕਾਮਨ ਫੈਸਿਲੀਟੇਸ਼ਨ ਸੈਂਟਰ (ਸੀ.ਐਫ.ਸੀ.) ਸਥਾਪਤ ਕਰਨ ਲਈ 15 ਉਦਯੋਗਿਕ ਕਲੱਸਟਰਾਂ ਦੀ ਪਛਾਣ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਕਲੱਸਟਰ ਪ੍ਰਸਤਾਵ ਲਾਗੂਕਰਨ ਦੇ ਵੱਖ-ਵੱਖ ਪੜਾਵਾਂ ‘ਤੇ ਹਨ। ਉਨਾਂ ਦੱਸਿਆ ਕਿ ਚਾਰ ਕਲੱਸਟਰਾਂ ਵਿੱਚ ਕੇਂਦਰ ਸਰਕਾਰ ਵੱਲੋਂ ਹਾਈਟੈੱਕ ਮੈਟਲ ਕਲੱਸਟਰ, ਮੁਹਾਲੀ, ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਲੁਧਿਆਣਾ, ਗਾਰਮੈਂਟਸ ਕਲੱਸਟਰ, ਲੁਧਿਆਣਾ ਅਤੇ ਫਾਉਂਡਰੀ ਕਲੱਸਟਰ, ਕਪੂਰਥਲਾ ਨਾਮੀ 4 ਡੀਪੀਆਰਜ਼ ਨੂੰ ਅੰਤਿਮ ਮਨਜ਼ੂਰੀ ਦਿੱਤੀ ਗਈ ਹੈ, ਜਿਸ ਲਈ ਕੇਂਦਰ ਸਰਕਾਰ ਪ੍ਰਾਜੈਕਟ ਦੀ ਵੱਧ ਤੋਂ ਵੱਧ 15 ਕਰੋੜ ਰੁਪਏ ਦੀ ਪ੍ਰਾਜੈਕਟ ਲਾਗਤ ਦਾ 70 ਫੀਸਦੀ ਤੋਂ 90 ਫੀਸਦੀ ਤੱਕ ਗਰਾਂਟ ਪ੍ਰਦਾਨ ਕਰੇਗੀ।

ਮੰਤਰੀ ਨੇ ਅੱਗੇ ਦੱਸਿਆ ਕਿ ਹਾਈਟੈੱਕ ਮੈਟਲ ਕਲੱਸਟਰ, ਮੁਹਾਲੀ ਅਤੇ ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਲੁਧਿਆਣਾ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਦਕਿ ਬਾਕੀ ਕਲੱਸਟਰਾਂ ਦਾ ਕੰਮ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਆਟੋਟੈੱਕ ਕਲੱਸਟਰ, ਲੁਧਿਆਣਾ, ਸਿਲਾਈ ਮਸ਼ੀਨ ਕਲੱਸਟਰ, ਲੁਧਿਆਣਾ ਅਤੇ ਪਟਿਆਲਾ ਵਿਖੇ ਕਟਿੰਗ ਟੂਲਜ਼ ਕਲੱਸਟਰ ਸਮੇਤ ਤਿੰਨ ਹੋਰ ਕਲੱਸਟਰਾਂ ਨੂੰ ਸਰਕਾਰ ਤੋਂ ਸਿਧਾਂਤਕ ਪ੍ਰਵਾਨਗੀ ਮਿਲੀ ਗਈ ਹੈ ਅਤੇ ਹੋਰਨਾਂ ਕਲੱਸਟਰਾਂ ਵਿੱਚ ਸਮਰੱਥਾ ਨਿਰਮਾਣ ਦਾ ਮੁੱਢਲਾ ਕਾਰਜ ਜਾਰੀ ਹੈ।

ਇਸ ਤੋਂ ਇਲਾਵਾ ਲੁਧਿਆਣਾ ਦੇ ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਵਾਇਰ ਡਰਾਇੰਗ ਕਲੱਸਟਰ, ਟਰੈਕਟਰ ਪਾਰਟਸ ਕਲੱਸਟਰ, ਸ਼ੀਟ ਮੈਟਲ ਕਲੱਸਟਰ, ਗਾਰਮੈਂਟਸ ਕਲੱਸਟਰ, ਆਟੋ ਪਾਰਟਸ ਕਲੱਸਟਰ, ਸਿਲਾਈ ਮਸ਼ੀਨ ਕਲੱਸਟਰ ਅਤੇ ਪਿ੍ਰੰਟਿੰਗ ਤੇ ਸਟੇਸ਼ਨਰੀ ਕਲੱਸਟਰ, ਮੋਹਾਲੀ ਦੇ ਹਾਈਟੈੱਕ ਮੈਟਲ ਕਲੱਸਟਰ ਅਤੇ ਐਡਵਾਂਸਡ ਮਸ਼ੀਨਰੀ ਕਲੱਸਟਰ, ਸਰਜੀਕਲ ਕਲੱਸਟਰ, ਜਲੰਧਰ, ਫਾਉਂਡਰੀ ਅਤੇ ਜਨਰਲ ਇੰਜੀਨੀਅਰਿੰਗ ਕਲੱਸਟਰ, ਫਗਵਾੜਾ (ਕਪੂਰਥਲਾ), ਕਟਿੰਗ ਟੂਲ ਕਲੱਸਟਰ, ਪਟਿਆਲਾ, ਬੁਣਾਈ ਕਲੱਸਟਰ, ਅੰਮਿ੍ਰਤਸਰ, ਸਟੀਲ ਰੀ-ਰੋਲਿੰਗ ਮਿੱਲ ਕਲੱਸਟਰ, ਮੰਡੀ ਗੋਬਿੰਦਗੜ, (ਫਤਿਹਗੜ ਸਾਹਿਬ) ਇਸ ਯੋਜਨਾ ਅਧੀਨ ਪਛਾਣ ਕੀਤੇ ਗਏ ਕਲੱਸਟਰਾਂ ਵਿੱਚੋਂ ਹਨ।

ਕਲੱਸਟਰ ਵਿਕਾਸ ਸਕੀਮ ਦੇ ਤਹਿਤ, ਐਸ.ਪੀ.ਵੀ. ਨੂੰ ਨਵੀਨਤਮ ਤਕਨਾਲੋਜੀ ਨਾਲ ਲੈਸ ਕਾਮਨ ਫੈਸਿਲੀਟੇਸ਼ਨ ਸੈਂਟਰਾਂ (ਸੀ.ਐਫ.ਸੀ) ਦੀ ਉਸਾਰੀ ਲਈ 15 ਕਰੋੜ ਤੋਂ 20 ਕਰੋੜ ਰੁਪਏ ਮਿਲਦੇ ਹਨ, ਜਿਨਾਂ ਦੀ ਵਰਤੋਂ ਨਾਮਾਤਕ ਕੀਮਤ ’ਤੇ ਕਲੱਸਟਰ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ।ਇਸ ਲਈ ਕਲੱਸਟਰ ਪਹੁੰਚ ਉਦਯੋਗਾਂ ਨੂੰ ਨਾਮਾਤਰ ਰੇਟ ’ਤੇ ਨਵੀਨਤਮ ਤਕਨਾਲੋਜੀ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਦੀ ਹੈ ਅਤੇ ਜਿਸ ਨਾਲ ਇਨਾਂ ਦੀ ਉਤਪਾਦਕਤਾ ਵਿੱਚ ਸੁਧਾਰ ਹੁੰਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇ ਕੇਂਦਰ : ਬੀਬੀ ਬਾਦਲ

ਬਲਬੀਰ ਸਿੱਧੂ ਵਲੋਂ 10 ਲੱਖ ਦੀ ਅਬਾਦੀ ਪਿੱਛੇ ਘੱਟੋ-ਘੱਟ 1000 ਕੋਵਿਡ ਟੈਸਟਿੰਗ ਨੂੰ ਯਕੀਨੀ ਬਣਾਉਣ ਦੀ ਹਦਾਇਤ