ਸੁਨੀਲ ਜਾਖੜ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਬਚਕਾਨੀਆਂ ਗੱਲਾਂ ਨਾ ਕਰਨ ਦੀ ਸਲਾਹ

  • ਪੁੱਛਿਆ, ਵਾਰ-ਵਾਰ ਸਟੈਂਡ ਬਦਲਣ ਤੋਂ ਬਾਅਦ ਹੁਣ ‘ਆਪ’ ਦਾ ਕਿਸਾਨੀ ਕਾਨੂੰਨਾਂ ਬਾਰੇ ਆਖਰੀ ਸਟੈਂਡ ਕੀ ਹੈ?
  • ਕਿਹਾ, ਵਿਰੋਧੀਆਂ ਬਾਰੇ ਗੱਲਾਂ ਕਰਨ ਦੀ ਬਜਾਏ ਆਪ ਸਬੰਧੀ ਉਠ ਰਹੇ ਸਵਾਲਾਂ ਦੇ ਜਵਾਬ ਦੇਣ ਆਪ ਆਗੂ

ਚੰਡੀਗੜ੍ਹ, 12 ਫਰਵਰੀ 2021 – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਦੇ ਇਸ ਬਿਆਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਸਤ ਹਨ ਅਤੇ ਪੰਜਾਬ ਕਾਂਗਰਸ ਕਿਸਾਨਾਂ ਦੇ ਵਿਰੁੱਧ ਹੈ, ਨੂੰ ਬਚਕਾਨਾ ਕਰਾਰ ਦਿੰਦਿਆਂ ਕਿਹਾ ਕਿ ਸ੍ਰੀ ਸਿਸੋਦੀਆ ਦੀ ਬਤੌਰ ਵਿਧਾਨ ਸਭਾ ਮੈਂਬਰ ਤੀਸਰੀ ਪਾਰੀ ਹੈ ਤੇ ਹੁਣ ਲੋਕ ਉਮੀਦ ਕਰਦੇ ਹਨ ਕਿ ਉਹ ਪਰਪੱਕ ਸਿਆਸਤਦਾਨ ਵਾਂਗ ਵਿਹਾਰ ਕਰਨ।

ਕਿਸਾਨੀ ਕਾਨੂੰਨਾਂ ਬਾਰੇ ਵਾਰ-ਵਾਰ ਆਪਣਾ ਸਟੈਂਡ ਬਦਲਣ ਲਈ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੇਂਦਰੀ ਕਾਨੂੰਨਾਂ ਵਿਰੁੱਧ ਲਿਆਂਦੇ ਬਿੱਲਾਂ ਦਾ ਸਮੱਰਥਨ ਫਿਰ ਉਸ ਦਾ ਵਿਰੋਧ, ਪਹਿਲਾਂ ਇੰਨਾ ਕਾਲੇ ਬਿੱਲਾਂ ਨੂੰ ਲਾਗੂ ਕਰਨ ਲਈ ਦਿੱਲੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨਾ ਅਤੇ ਫਿਰ ਦਿੱਲੀ ਵਿਧਾਨ ਸਭਾ ਵਿੱਚ ਜਾ ਕੇ ਕਾਨੂੰਨਾਂ ਦੀਆਂ ਕਾਪੀਆਂ ਪਾੜਨ ਦਾ ਡਰਾਮਾ ਕਰਨਾ, ਵਿਜੀਲੈਂਸ ਵਿਭਾਗ ਦਿੱਲੀ ਦੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਦੇ ਕੁਝ ਅਧਿਕਾਰੀਆਂ ਤੇ ਮੁਲਾਜਮਾਂ ਵੱਲੋਂ ਕਿਸਾਨਾਂ ਤੇ ਕੀਤੇ ਗਏ ਤਸ਼ੱਦਦ ਪਿੱਛੇ ਦੇ ਕਾਰਨਾਂ ਦੀ ਜਾਂਚ ਨਾ ਕਰਵਾਉਣਾ ਅਤੇ ਉੱਤੋਂ ਉੱਤੋਂ ਕਿਸਾਨਾਂ ਦੀ ਪੀੜ ਸਮਝਣ ਦਾ ਡਰਾਮਾ ਕਰਨਾ, ਇਹ ਸੱਭ ਕੁਝ ਤੋਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਨੀਅਤ ਬਾਰੇ ਕੀ ਸਮਝਣ? ਉਨਾਂ ਨੇ ਆਪ ਆਗੂ ੂਨੂੰ ਇਹ ਵੀ ਸਵਾਲ ਕੀਤਾ ਕਿ ਆਪ ਪਾਰਟੀ ਨਾਲ ਸਬੰਧਤ ਅਮਰੀਕ ਸਿੰਘ ਨਾਂਅ ਦੇ ਵਿਅਕਤੀ ਦੀ ਲਾਲ ਕਿਲਾ ਮਾਮਲੇ ਵਿਚ ਸਮੂਲੀਅਤ ਬਾਰੇ ਪਾਰਟੀ ਦਾ ਕੀ ਸਟੈਂਡ ਹੈ। ਉਨਾਂ ਨੇ ਕਿਹਾ ਕਿ ਉਕਤ ਘਟਨਾ ਨਾ ਸਾਬਤ ਕਰ ਦਿੱਤਾ ਹੈ ਕਿ ਆਪ ਪਾਰਟੀ ਕਿਸਾਨ ਅੰਦੋਲਣ ਨੂੰ ਬਦਨਾਮ ਕਰਨ ਵਿਚ ਸ਼ਾਮਿਲ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸਿਸੋਦੀਆ ਤੇ ਆਪ ਦੀ ਹੋਰ ਲੀਡਰਸ਼ਿਪ ਨੂੰ ਉਨਾਂ ਦੇ ਪੰਜਾਬ ਦੌਰਿਆਂ ਦੌਰਾਨ ਆਪਣੀ ਪਾਰਟੀ ਦੇ ਆਖਰੀ ਸਟੈਂਡ ਨੂੰ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ। ਉਨਾਂ ਕਿਹਾ ਕਿ ਕਦੋਂ ਤੱਕ ਆਪ ਪਾਰਟੀ ਦੇ ਆਗੂ ਦੂਸਰਿਆਂ ਤੇ ਚਿੱਕੜ ਸੁੱਟ ਕੇ ਆਪਣੇ ਦਾਗਾਂ ਤੋਂ ਲੋਕਾਂ ਦਾ ਧਿਆਨ ਹਟਾਉਂਦੇ ਰਹਿਣਗੇ। ਸ੍ਰੀ ਜਾਖੜ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੀ ਹਨ ਜਿੰਨਾ ਕੇਂਦਰ ਦੇ ਦਬਾਅ ਦੇ ਬਾਵਜੂਦ ਕਿਸਾਨਾਂ ਨੂੰ ਆਪਣਾ ਸੰਘਰਸ਼ ਸ਼ਾਂਤਮਈ ਚਲਾਉਣ ਦੇਣ ਨੂੰ ਯਕੀਨੀ ਬਨਾਉਣ ਦੇ ਨਾਲ-ਨਾਲ ਉਨਾਂ ਨੂੰ ਹਰ ਮਦਦ ਅਤੇ ਸੰਘਰਸ਼ ਦੀ ਮੋਹਰਲੀ ਕਤਾਰ ਵਿੱਚ ਹੋ ਕੇ ਅਗਵਾਈ ਕਰਨ ਦੀ ਪੇਸ਼ਕਸ਼ ਵੀ ਦਿੱਤੀ। ਸ੍ਰੀ ਜਾਖੜ ਨੇ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਇਸ ਸੰਘਰਸ਼ ਤੋਂ ਸਿਆਸੀ ਪਾਰਟੀਆਂ ਨੂੰ ਵੱਖ ਰੱਖਣ ਦੇ ਫੈਸਲੇ ਦੀ ਇੱਜਤ ਕਰਦਿਆਂ ਪੰਜਾਬ ਕਾਂਗਰਸ ਵੱਲੋਂ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ, ਵਰਕਰਾਂ ਤੇ ਪੰਚਾਂ-ਸਰਪੰਚਾਂ ਰਾਹੀਂ ਸ਼ੁਰੂ ਤੋਂ ਹੀ ਇਸ ਸੰਘਰਸ਼ ਲਈ ਆਪੋ-ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।

ਸ੍ਰੀ ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਕਿਸਾਨ ਸੂਬੇ ਅੰਦਰ ਹੀ ਸੰਘਰਸ਼ ਕਰ ਰਹੇ ਸਨ ਕੀ ਅਰਵਿੰਦ ਕੇਜਰੀਵਾਲ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਸੀ? ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲ ਕਰਨ ਤੋਂ ਪਹਿਲਾਂ ਦਿੱਲੀ ਵਿੱਚ ਸਤਾ ਦਾ ਆਨੰਦ ਮਾਨਣ ਵਿੱਚ ਰੁੱਝੇ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੇ ਕੇਂਦਰ ਵਿਰੁੱਧ ਆਵਾਜ ਬੁਲੰਦ ਕਰਨ ਦੀ ਹਿੰਮਤ ਕੀਤੀ ਸੀ?

ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇ ਕਿਸੇ ਵੀ ਆਗੂ ਦੀ ਕੇਂਦਰ ਦੀ ਭਾਜਪਾ ਸਰਕਾਰ ਦੇ ਕਿਸੇ ਵੀ ਆਹੁਦੇਦਾਰ ਨਾਲ ਸਾਂਝ ਦਾ ਝੂਠ ਰਚਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦਾ ਕਸ਼ਟ ਕਰੇ ਕਿ ਇਸ ਨੂੰ ਭਾਜਪਾ ਦੀ ਬੀ ਟੀਮ ਕਿਊਂ ਨਾ ਸਮਝਿਆ ਜਾਵੇ ਕਿਉਂਕਿ ਬੀਤੇ ਕੁਝ ਸਾਲਾਂ ਤੋਂ ਕਿਸੇ ਨਾ ਕਿਸੇ ਤਰੀਕੇ ਇਹ ਪਾਰਟੀ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਕ ਵਿੱਚ ਹੀ ਭੁਗਤਦੀ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੋਣ ਡਿਊਟੀ ਦੌਰਾਨ ਗੈਰ ਹਾਜ਼ਰ ਰਹਿਣ ਵਾਲਾ ਤਹਿਸੀਲਦਾਰ ਮੁਅੱਤਲ

ਮੋਦੀ ਦੇ ਤਾਨਸ਼ਾਹ ਰਵੱਈਏ ਕਾਰਨ ਜਨਤਾ ਦਾ ਭਾਜਪਾ ਤੋਂ ਹੋ ਰਿਹਾ ਮੋਹ ਭੰਗ : ਹਰਪਾਲ ਚੀਮਾ