ਕੁਸ਼ਤੀ ਅਖਾੜੇ ‘ਚ ਫਾਇਰਿੰਗ, Wrestling ਕੋਚ ਸਣੇ 5 ਦੀ ਮੌਤ

ਰੋਹਤਕ, 13 ਫਰਵਰੀ 2021 – ਸ਼ੁੱਕਰਵਾਰ ਦੇਰ ਸ਼ਾਮ ਰੋਹਤਕ ਦੇ ਇੱਕ ਅਖਾੜੇ ਵਿਚ ਹੋਈ ਫਾਇਰਿੰਗ ਵਿੱਚ ਇੱਕ ਰੈਸਲਿੰਗ ਕੋਚ ਅਤੇ ਉਸਦੀ ਪਤਨੀ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਦੋ ਜਣੇ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਵਿਚ ਮ੍ਰਿਤਕ ਕੋਚ ਦਾ 3 ਸਾਲਾ ਬੇਟਾ ਵੀ ਸ਼ਾਮਲ ਹੈ। ਹੁਣ ਤੱਕ ਦੀਆਂ ਆ ਰਹੀਆਂ ਮੀਡੀਆਂ ਰਿਪੋਰਟਾਂ ਮੁਤਾਬਕ ਕੋਚਾਂ ਦੀ ਆਪਸੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ।

ਖ਼ਬਰਾਂ ਮੁਤਾਬਕ ਰੋਹਤਕ ਦੇ ਬੜੌਦਾ ਪਿੰਡ ਦੇ ਕੁਸ਼ਤੀ ਕੋਚ ਸੁਖਵਿੰਦਰ ਨੇ ਕਥਿਤ ਤੌਰ ‘ਤੇ ਮਨੋਜ, ਉਸਦੀ ਪਤਨੀ ਸਾਕਸ਼ੀ, ਪੁੱਤਰ ਸਰਤਾਜ ਅਤੇ ਹੋਰਾਂ ‘ਤੇ ਗੋਲੀਆਂ ਚਲਾ ਦਿੱਤੀਆਂ।

ਇਸ ਘਟਨਾ ਵਿਚ ਮਨੋਜ ਅਤੇ ਸਾਕਸ਼ੀ ਤੋਂ ਇਲਾਵਾ ਮੰਡੋਥੀ ਪਿੰਡ ਦਾ ਕੋਚ ਸਤੀਸ਼, ਮੋਖੜਾ ਪਿੰਡ ਦਾ ਪ੍ਰਦੀਪ ਫੌਜੀ ਅਤੇ ਪੂਜਾ ਮਾਰੇ ਗਏ। ਫਾਇਰਿੰਗ ਵਿਚ ਮਨੋਜ ਅਤੇ ਸਾਕਸ਼ੀ ਦਾ ਬੇਟਾ ਸਰਤਾਜ ਅਤੇ ਇਕ ਅਮਰਜੀਤ ਜ਼ਖਮੀ ਹੋ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਵਾਪਰੇ ਭਿਆਨਕ ਹਾਦਸੇ ‘ਚ 6 ਲੋਕਾਂ ਦੀ ਮੌਤ

ਕੈਪਟਨ ਨੇ ਆਪ ਦਾ ਮਜ਼ਾਕ ਉਡਾਇਆ, ਕਿਹਾ ਨਹੀਂ ਮਿਲ ਰਿਹਾ ਕੋਈ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ