ਨਵੀਂ ਦਿੱਲੀ, 13 ਫਰਵਰੀ 2021 – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਪੰਜਵੇਂ ਦਿਨ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਈ। ਦੇਸ਼ ਦੇ ਮੈਟਰੋ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 25-30 ਪੈਸੇ ਦਾ ਵਾਧਾ ਕੀਤਾ ਗਿਆ ਹੈ, ਜਦੋਂਕਿ ਡੀਜ਼ਲ ਦੀਆਂ ਕੀਮਤਾਂ ਵਿਚ 35 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਇੱਥੇ ਦੇਖੋ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਡੀਜ਼ਲ ਦਾ ਰੇਟ…
- ਦਿੱਲੀ: ਪੈਟਰੋਲ 88.44 ਰੁਪਏ ਅਤੇ ਡੀਜ਼ਲ 78.74 ਰੁਪਏ
- ਮੁੰਬਈ: ਪੈਟਰੋਲ 94.93 ਰੁਪਏ ਅਤੇ ਡੀਜ਼ਲ 85.70 ਰੁਪਏ
- ਕੋਲਕਾਤਾ: ਪੈਟਰੋਲ 89.73 ਰੁਪਏ ਅਤੇ ਡੀਜ਼ਲ 82.33 ਰੁਪਏ
- ਚੇਨਈ: ਪੈਟਰੋਲ 90.70 ਰੁਪਏ ਅਤੇ ਡੀਜ਼ਲ 83.86 ਰੁਪਏ
- ਬੰਗਲੌਰ: ਪੈਟਰੋਲ 91.40 ਰੁਪਏ ਅਤੇ ਡੀਜ਼ਲ 83.47 ਰੁਪਏ
- ਭੋਪਾਲ: ਪੈਟਰੋਲ 96.39 ਰੁਪਏ ਅਤੇ ਡੀਜ਼ਲ 86.86 ਰੁਪਏ
- ਨੋਇਡਾ: ਪੈਟਰੋਲ 87.28 ਰੁਪਏ ਅਤੇ ਡੀਜ਼ਲ 79.16 ਰੁਪਏ
- ਚੰਡੀਗੜ੍ਹ: ਪੈਟਰੋਲ 85.11 ਰੁਪਏ ਅਤੇ ਡੀਜ਼ਲ 78.45 ਰੁਪਏ
- ਪਟਨਾ: ਪੈਟਰੋਲ 90.84 ਰੁਪਏ ਅਤੇ ਡੀਜ਼ਲ 83.95 ਰੁਪਏ
- ਲਖਨਊ: ਪੈਟਰੋਲ 87.22 ਰੁਪਏ ਅਤੇ ਡੀਜ਼ਲ 79.11 ਰੁਪਏ