ਚੰਡੀਗੜ੍ਹ, 20 ਸਤੰਬਰ 2025 – ਪੰਜਾਬ ਸਰਕਾਰ ਵੱਲੋਂ ਪੰਜ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਨਵੇਂ ਹੁਕਮਾਂ ਮੁਤਾਬਕ ਅਮਿਤ ਸਰੀਨ ਨੂੰ ਏ. ਡੀ. ਸੀ. (ਜਨਰਲ) ਫ਼ਿਰੋਜ਼ਪੁਰ, ਦਮਨਜੀਤ ਸਿੰਘ ਮਾਨ ਨੂੰ ਏ. ਡੀ. ਸੀ. ਪੇਂਡੂ ਵਿਕਾਸ ਪਟਿਆਲਾ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਹਰਦੀਪ ਸਿੰਘ ਨੂੰ ਅਸਟੇਟ ਅਫ਼ਸਰ (ਹਾਊਸਿੰਗ) ਗਮਾਡਾ, ਅਮਰਿੰਦਰ ਸਿੰਘ ਟਿਵਾਣਾ ਨੂੰ ਸੰਯੁਕਤ ਸਕੱਤਰ, ਰੱਖਿਆ ਸੇਵਾਵਾਂ ਭਲਾਈ ਵਿਭਾਗ ਤੇ ਜੁਗਰਾਜ ਸਿੰਘ ਕਾਹਲੋਂ ਨੂੰ ਐੱਸ. ਡੀ. ਐੱਮ. ਮਲੋਟ ਲਾਇਆ ਗਿਆ ਹੈ।


