ਭੋਪਾਲ, 16 ਫਰਵਰੀ 2021 – ਮੱਧ ਪ੍ਰਦੇਸ਼ ਦੇ ਸਿੱਧੀ ਵਿਚ ਵਾਪਰੇ ਇੱਕ ਭਿਆਨਕ ਹਾਦਸੇ ਵਿਚ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਅਸਲ ‘ਚ ਸਤਨਾ ਜਾ ਰਹੀ ਇੱਕ ਬੱਸ ਨਹਿਰ ਵਿੱਚ ਡਿੱਗ ਗਈ, ਜਿਸ ‘ਚ ਇਨ੍ਹਾਂ ਯਾਤਰੀਆਂ ਦੀ ਮੌਤ ਹੋ ਗਈ। ਪਤਾ ਲੱਗਿਆ ਹੈ ਕਿ ਇਸ ਬੱਸ ਵਿਚ 54 ਲੋਕ ਸਵਾਰ ਸਨ। ਜਿਨ੍ਹਾਂ ‘ਚੋਂ 7 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਹੁਣ ਤੱਕ 35 ਲੋਕਾਂ ਦੀਆਂ ਲਾਸ਼ਾਂ ਵੀ ਬਾਰਮਦ ਕਰ ਲਈਆਂ ਗਈਆਂ ਹਨ। ਜਦੋਂ ਕਿ ਰੈਸਕਿਊ ਅਪ੍ਰੈਸ਼ਨ ਚੱਲ ਰਿਹਾ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਮੰਗਲਵਾਰ ਸਵੇਰ ਕਰੀਬ 7:30 ਵਜੇ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ ਸਾਈਡ ਲੈਣ ਸਮੇਂ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਨਹਿਰ ‘ਚ ਜਾ ਡਿੱਗੀ। ਬੱਸ ਨੂੰ ਨਹਿਰ ‘ਚੋਂ ਕਰੇਨ ਦੀ ਮਦਦ ਨਾਲ ਕੱਢਿਆ ਗਿਆ ਹੈ ਅਤੇ ਜਦੋਂ ਕਿ ਰਾਹਤ ਕਾਰਜ ਅਜੇ ਵੀ ਜਾਰੀ ਹਨ। ਪ੍ਰਸ਼ਾਸਨ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਮੌਕੇ ‘ਤੇ ਹਨ।