ਬਰਨਾਲਾ, 30 ਸਤੰਬਰ 2025 – ਆਸਟਰੇਲੀਆ ਵਿਚ ਇੱਕ ਪੰਜਾਬੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਮ੍ਰਿਤਕ ਦੀ ਪਤਨੀ ‘ਤੇ ਹੀ ਦੋਸ਼ ਲੱਗ ਰਹੇ ਹਨ ਕਿ ਉਸ ਤੋਂ ਤੰਗ ਆ ਕੇ ਹੀ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਹੈ।
ਮ੍ਰਿਤਕ ਨੌਜਵਾਨ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਪਹਿਚਾਣ ਸਰਬਜੀਤ ਸਿੰਘ ਉਰਫ਼ ਸਰਬਾ (41) ਪੁੱਤਰ ਰਣਜੀਤ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਆਸਟਰੇਲੀਆ ਦੇ ਐਡੀਲੇਡ ਵਿਚ ਰਹਿੰਦਾ ਸੀ।
ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਨੇ ਦਸਿਆ ਕਿ ਸਰਬਜੀਤ ਸਿੰਘ 2015 ਵਿਚ ਅਪਣੀ ਪਤਨੀ ਨਾਲ ਸਪਾਊਸ ਵੀਜ਼ੇ ’ਤੇ ਚੰਗੀ ਜ਼ਿੰਦਗੀ ਦੀ ਭਾਲ ਵਿਚ ਆਸਟ੍ਰੇਲੀਆ ਵੱਸ ਗਿਆ ਸੀ। ਉੱਥੇ ਉਹ ਦੋ ਪੁੱਤਰਾਂ ਦਾ ਪਿਤਾ ਬਣਿਆ। ਭਰਾ ਮੁਤਾਬਕ, ਪਤਨੀ ਨਾਲ ਚੱਲ ਰਹੇ ਲਗਾਤਾਰ ਕਲੇਸ਼ ਕਾਰਨ ਹੀ ਸਰਬਜੀਤ ਸਿੰਘ ਨੇ ਇਹ ਕਦਮ ਚੁੱਕਿਆ।

