ਲੁਧਿਆਣਾ, 30 ਸਤੰਬਰ 2025 – ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੀਆ ਗਈਆ ਹਦਾਇਤਾ ਅਨੁਸਾਰ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪੁਲਿਸ ਮੁਖੀ ਸ੍ਰੀ ਅੰਕੁਰ ਗੁਪਤਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਵਰਿੰਦਰ ਸਿੰਘ ਖੋਸਾ ਡੀ.ਐਸ.ਪੀ ਦਾਖਾ ਵੱਲੋ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਤੋ ਰੋਕਣ ਲਈ ਜਾਗਰੂਕ ਸੈਮੀਨਰ ਥਾਣਾ ਜੋਧਾ ਦੇ ਏਰੀਆ ਪਿੰਡ ਪਮਾਲ ਵਿਖੇ ਲਗਾਇਆ ਗਿਆ।

ਜੋ ਇਹ ਸੈਮੀਨਰ ਜਿਲ੍ਹਾ ਲੁਧਿਆਣਾ (ਦਿਹਾਤੀ) ਸਬ ਡਵੀਜਨ ਦਾਖਾ ਦੀ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਫਸਰਾ ਵੱਲੋ ਸਾਂਝੇ ਤੌਰ ਪਰ ਲਗਾਇਆ ਗਿਆ ਹੈ। ਜਿਸ ਵਿੱਚ ਥਾਣਾ ਜੋਧਾ ਦੀ ਪੁਲਿਸ ਵੀ ਸ਼ਾਮਿਲ ਰਹੀ। ਜਿਸ ਵਿੱਚ ਖਾਸ ਤੋਰ ਪਰ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਕਿਸਾਨ ਵੀਰਾ ਨੂੰ ਹਦਾਇਤਾ ਜਾਰੀ ਕੀਤੀਆ ਗਈਆ। ਅੱਗ ਲਗਾਉਣ ਨਾਲ ਸਾਡੇ ਰੋਜਾਨਾ ਦੇ ਜੀਵਨ ਵਿੱਚ ਕੀ ਮਾੜੇ ਪ੍ਰਭਾਵ ਪੈਂਦੇ ਹਨ, ਉਹਨਾ ਸਬੰਧੀ ਜਾਗਰੂਕ ਕੀਤਾ। ਇਸਤੋ ਇਲਾਵਾ ਪਰਾਲੀ ਨੂੰ ਨਸ਼ਟ ਕਰਨ ਲਈ ਪੰਜਾਬ ਸਰਕਾਰ ਵੱਲੋ ਮੁਹਈਆ ਕਰਵਾਈ ਜਾਣ ਵਾਲੀ ਨਵੀ ਤਕਨੀਕ ਦੀ ਮਿਸ਼ਨਰੀ ਦੀ ਸਹਾਇਤਾ ਅਤੇ ਹੋਰ ਨਵੀਆ ਸਕੀਮਾ ਬਾਰੇ ਜਾਗਰੂਕ ਕੀਤਾ ਗਿਆ।
ਇਸਦੇ ਨਾਲ ਹੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋ ਪਰਾਲੀ ਸਾੜਨ ਤੇ ਕੀਤੀ ਗਈ ਸਖਤੀ ਸਬੰਧੀ ਵੀ ਡੀ.ਐਸ.ਪੀ ਖੋਸਾ ਵੱਲੋ ਜਾਣੂ ਕਰਵਾਇਆ ਗਿਆ। ਜਿੰਨਾ ਕਿਸਾਨਾ ਵੱਲੋ ਬੀਤੇ ਸਾਲ ਪਰਾਲੀ ਨੂੰ ਅੱਗ ਨਾ ਲਗਾ ਕੇ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਗਿਆ ਸੀ ਉਹਨਾ ਕਿਸਾਨਾ ਨੂੰ ਪ੍ਰਸੰਸਾ ਪੱਤਰ ਦੇਕਰ ਸਨਮਾਨਿਤ ਕੀਤਾ ਗਿਆ। ਡੀ.ਐਸ.ਪੀ ਖੋਸਾ ਵੱਲੋ ਸਾਰੇ ਕਿਸਾਨ ਵੀਰਾ ਨੂੰ ਅਪੀਲ ਕੀਤੀ ਗਈ ਕਿ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਇਸਦੇ ਨਾਲ ਹੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੀਆ ਹਦਾਇਤਾ ਦੀ ਪਾਲਣਾ ਕਰਨ ਨੂੰ ਯਕੀਨੀ ਬਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।

