ਨਵੀਂ ਦਿੱਲੀ, 12 ਅਕਤੂਬਰ 2025 – ਭਾਰਤ ਨੇ ਦਿੱਲੀ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ ਵਿੱਚ ਵੈਸਟ ਇੰਡੀਜ਼ ਨੂੰ 248 ਦੌੜਾਂ ‘ਤੇ ਆਊਟ ਕਰ ਦਿੱਤਾ ਹੈ। ਜਿਸ ਤਹਿਤ ਭਾਰਤ ਨੂੰ 270 ਦੌੜਾਂ ਦੀ ਬੜ੍ਹਤ ਮਿਲ ਗਈ ਹੈ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਵੈਸਟ ਇੰਡੀਜ਼ ਨੂੰ ਫਾਲੋਆਨ ਕਰਨ ਲਈ ਕਿਹਾ ਹੈ।
ਵੈਸਟ ਇੰਡੀਜ਼ ਨੇ ਐਤਵਾਰ ਸਵੇਰੇ 140/4 ਤੋਂ ਅੱਗੇ ਦੁਬਾਰਾ ਖੇਡਣਾ ਸ਼ੁਰੂ ਕੀਤਾ। ਟੀਮ ਨੇ ਆਪਣੀਆਂ ਆਖਰੀ ਛੇ ਵਿਕਟਾਂ ਗੁਆ ਦਿੱਤੀਆਂ ਜਦੋਂ ਕਿ 92 ਹੋਰ ਦੌੜਾਂ ਬਣਾਈਆਂ। ਭਾਰਤ ਨੇ ਆਪਣੀ ਪਹਿਲੀ ਪਾਰੀ 518/5 ‘ਤੇ ਘੋਸ਼ਿਤ ਕੀਤੀ ਸੀ।
ਕੁਲਦੀਪ ਯਾਦਵ ਨੇ ਟੀਮ ਇੰਡੀਆ ਲਈ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਲਈਆਂ। ਐਲਿਕ ਅਥਾਨਾਸੇ ਨੇ 41 ਨਾਲ ਸਭ ਤੋਂ ਵੱਧ ਦੌੜਾਂ ਬਣਾਈਆਂ।

