ਨਵੀਂ ਦਿੱਲੀ, 18 ਫਰਵਰੀ 2021 – ਖੇਤੀ ਕਾਨੂੰਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਦੇਸ਼ਭਰ ‘ਚ ਰੇਲ ਰੋਕੋ ਅਭਿਆਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ’ਚ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ ’ਚ ਸੁਨਾਮ, ਮਾਨਸਾ, ਬਰਨਾਲਾ ਬਠਿੰਡਾ ’ਚ ਰਾਮਪੁਰਾ, ਮੰਡੀ, ਸੰਗਤ ਮੰਡੀ ਤੇ ਗੋਨਿਆਣਾ ਮੰਡੀ, ਫ਼ਰੀਦਕੋਟ ’ਚ ਕੋਟਕਪੂਰਾ, ਮੁਕਤਸਰ ’ਚ ਗਿੱਦੜਬਾਹਾ, ਫ਼ਾਜ਼ਿਲਕਾ ’ਚ ਅਬੋਹਰ ਤੇ ਜਲਾਲਾਬਾਦ, ਫ਼ਿਰੋਜ਼ਪੁਰ, ਮੋਗਾ ’ਚ ਅਜੀਤਵਾਲ, ਲੁਧਿਆਣਾ ਤੇ ਇਸ ਜ਼ਿਲ੍ਹੇ ਦੋਰਾਹਾ, ਜਲੰਧਰ ’ਚ ਸ਼ਾਹਕੋਟ, ਤਰਨ ਤਾਰਨ, ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ ਤੇ ਕਾਦੀਆਂ ’ਚ ਰੇਲਾਂ ਰੋਕੀਆਂ ਜਾ ਰਹੀਆਂ ਹਨ।
ਬਿਹਾਰ ਵਿੱਚ ਤਾਂ 12 ਵਜੇ ਤੋਂ ਪਹਿਲਾਂ ਹੀ ਰੇਲ ਰੋਕ ਦਿੱਤੀ ਗਈ। ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਰੇਲਾਂ ਰੋਕੀਆਂ ਗਈਆਂ ਹਨ। ਪੰਜਾਬ ਦੇ 15 ਜ਼ਿਲ੍ਹਿਆਂ ਦੇ 21 ਤੇ ਹਰਿਆਣਾ ਦੇ 80 ਸਥਾਨਾਂ ਉੱਤੇ ਤੱਕ ਰੇਲਾਂ ਰੋਕੀਆਂ ਜਾ ਰਹੀਆਂ ਹਨ।
ਰਾਜ ਦੀਆਂ ਅਹਿਮ ਰੇਲਵੇ ਲਾਈਨਾਂ ਦੀ ਸੁਰੱਖਿਆ ਵਧਾਈ ਗਈ ਹੈ। ਜੀਆਰਪੀ ਤੇ ਆਰਪੀਐਫ਼ ਜਵਾਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।