ਨਵੀਂ ਦਿੱਲੀ, 21 ਅਕਤੂਬਰ 2025 – ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੇ ਅਨੁਸਾਰ, ਮੰਗਲਵਾਰ ਨੂੰ ਪਾਕਿਸਤਾਨ ਵਿੱਚ 4.6 ਤੀਬਰਤਾ ਦਾ ਭੂਚਾਲ ਆਇਆ। X ‘ਤੇ ਇੱਕ ਪੋਸਟ ਵਿੱਚ, NCS ਨੇ ਕਿਹਾ ਕਿ ਭੂਚਾਲ ਭਾਰਤੀ ਮਿਆਰੀ ਸਮੇਂ (IST) ਦੇ ਸਵੇਰੇ 11:29 ਵਜੇ 170 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
ਇਸ ਦੌਰਾਨ ਐੱਨਸੀਐੱਸ ਨੇ ਇਹ ਵੀ ਕਿਹਾ ਕਿ ਬੀਤੇ ਦਿਨ ਸੋਮਵਾਰ ਨੂੰ ਵੀ ਪਾਕਿਸਤਾਨ ਵਿਚ 4.7 ਤੀਬਰਤਾ ਦਾ ਭੂਚਾਲ ਆਇਆ ਸੀ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪਾਕਿਸਤਾਨ ਵਿੱਚ ਦਰਮਿਆਨੀ 4.0 ਤੀਬਰਤਾ ਦੇ ਭੂਚਾਲ ਆਏ ਸਨ। ਮੰਗਲਵਾਰ ਦੀ ਸਵੇਰ ਨੂੰ ਅਫਗਾਨਿਸਤਾਨ ਵਿੱਚ ਵੀ 4.3 ਤੀਬਰਤਾ ਦਾ ਭੂਚਾਲ ਆਇਆ ਸੀ। ਇਨ੍ਹਾਂ ਭੂਚਾਲਾਂ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀਆਂ ਅਜੇ ਖਬਰਾਂ ਸਾਹਮਣੇ ਨਹੀਂ ਆਈਆਂ ਹਨ।

