ਤਰਨਤਾਰਨ ਜ਼ਿਮਨੀ ਚੋਣ: ਇਨ੍ਹਾਂ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਲਏ ਵਾਪਸ

  • ਕੁੱਲ 15 ਉਮੀਦਵਾਰ ਲੜਨਗੇ ਚੋਣ

ਚੰਡੀਗੜ੍ਹ, 25 ਅਕਤੂਬਰ 2025 – ਪੰਜਾਬ ਵਿਧਾਨ ਸਭਾ ਦੀ 21-ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਲੇ 5 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲੇ ਦਿਨ ਪੰਜ ਉਮੀਦਵਾਰਾਂ ਹਰਪਾਲ ਸਿੰਘ, ਨਿਰਮਲ ਕੌਰ, ਗੁਰਮੀਤ ਕੌਰ, ਸਾਰਿਕਾ ਜੌੜਾ ਅਤੇ ਹਰਪ੍ਰੀਤ ਸਿੰਘ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ।

ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 20 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਸਨ ਅਤੇ ਹੁਣ ਪੰਜ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਕੁੱਲ ਉਮੀਦਵਾਰਾਂ ਦੀ ਗਿਣਤੀ 15 ਰਹਿ ਗਈ ਹੈ।

ਬਾਕੀ ਉਮੀਦਵਾਰਾਂ ਇਸ ਪ੍ਰਕਾਰ ਹਨ :- ਸੁਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਹਰਜੀਤ ਸਿੰਘ ਸੰਧੂ (ਭਾਰਤੀ ਜਨਤਾ ਪਾਰਟੀ), ਹਰਮੀਤ ਸਿੰਘ ਸੰਧੂ (ਆਮ ਆਦਮੀ ਪਾਰਟੀ), ਕਰਨਬੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਸ਼ਾਮ ਲਾਲ ਗਾਂਧੀ (ਸੱਚੋ ਸੱਚ ਪਾਰਟੀ), ਨਾਇਬ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ), ਅਰੁਣ ਕੁਮਾਰ ਖੁਰਮੀ ਰਾਜਪੂਤ (ਆਜ਼ਾਦ), ਹਰਪਾਲ ਸਿੰਘ ਭੰਗੂ (ਆਜ਼ਾਦ), ਹਰਬਰਿੰਦਰ ਕੌਰ ਉਸਮਾਨ (ਆਜ਼ਾਦ), ਐਡਵੋਕੇਟ ਕੋਮਲਪ੍ਰੀਤ ਸਿੰਘ (ਆਜ਼ਾਦ), ਜਸਵੰਤ ਸਿੰਘ ਸੋਹਲ (ਆਜ਼ਾਦ), ਨੀਟੂ ਸ਼ਟਰਾਂ ਵਾਲਾ (ਆਜ਼ਾਦ), ਮਨਦੀਪ ਸਿੰਘ (ਆਜ਼ਾਦ), ਮਨਦੀਪ ਸਿੰਘ ਖਾਲਸਾ (ਆਜ਼ਾਦ) ਅਤੇ ਵਿਜੈ ਕੁਮਾਰ (ਆਜ਼ਾਦ)।

ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ 14 ਨਵੰਬਰ 2025 ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀਆਂ 11 ਦਵਾਈਆਂ ਦੇ ਨਮੂਨੇ ਫੇਲ੍ਹ: ਖੰਘ ਦੇ 3 ਸਿਰਪ ਵੀ ਸ਼ਾਮਿਲ

ਸਾਬਕਾ ਡੀਜੀਪੀ ਮੁਸਤਫਾ ਦੇ ਪੁੱਤਰ ਲਈ ਦੁਆ-ਏ-ਮਗਫਿਰਤ ਅੱਜ: ਪਰਿਵਾਰ ਜਾਵੇਗਾ ਮਲੇਰਕੋਟਲਾ