ਫਰੀਦਕੋਟ 19 ਫਰਵਰੀ, 2021 – ਬੀਤੇ ਦਿਨ 18 ਫਰਵਰੀ ਨੂੰ ਦੇਰ ਸ਼ਾਮ ਨੂੰ ਫਰੀਦਕੋਟ ਦੇ ਬਜ਼ਾਰ ‘ਚ ਸ਼ਰੇਆਮ ਹੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਲਾਲ ਭਲਵਾਨ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜਿੰਮੇਵਾਰੀ ਲਾਰੈਂਸ ਬਿਸਨੋਈ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਹੈ।
ਉਸਨੇ ਲਿਖਿਆ ਗੁਰਲਾਲ ਨੂੰ ਕਈ ਵਾਰ ਸਮਝਾਇਆ ਕਿ ਉਹ ਆਪਣੇ ਕੰਮ ਤੱਕ ਮਤਲਬ ਰੱਖੇ ਤੇ ਐਂਟੀ ਪਾਰਟੀ ਦੇ ਨਾਲ ਮਿਲ ਕੇ ਕੋਈ ਵੀ ਕੰਮ ਸਾਡੇ ਵਿਰੁੱਧ ਨਾ ਕਰੇ। ਉਸਨੇ ਅੱਗੇ ਲਿਖਿਆ ਹਰ ਕਿਸੇ ਨੂੰ ਸ਼ਬਦਾਂ ਵਿੱਚ ਨਹੀ ਸਮਝਾਇਆ ਜਾ ਸਕਦਾ ਅਤੇ ਨਾ ਹੀ ਮੈਨੂੰ ਜ਼ਿਆਦਾ ਬੋਲਣਾ ਆਉਂਦਾ ਹੈ ਇਸ ਲਈ ਇਹ ਕਦਮ ਚੁੱਕਿਆ। ਗੁਰਲਾਲ ਭਲਵਾਨ ਦੇ ਕਤਲ ਦੀ ਸੀਸੀਟੀਵੀ ਵੀ ਸਾਹਮਣੇ ਆ ਚੁੱਕੀ ਹੈ ਜਿਸ ‘ਚ ਦੋ ਮੋਟਰਸਾਈਲ ਸਵਾਨ ਨੌਜਵਾਨ ਇਸ ਵਾਰਦਤ ਨੂੰ ਅੰਜਾਮ ਦੇ ਰਹੇ ਹਨ।