26 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ 7 ਹੋਰ ਦੀ ਹੋਈ ਜ਼ਮਾਨਤ

ਨਵੀਂ ਦਿੱਲੀ, 18 ਫਰਵਰੀ 2021 – 26 ਜਨਵਰੀ ਨੂੰ ਦਿੱਲੀ ਅੰਦੋਲਨ ਤਹਿਤ ਗ੍ਰਿਫਤਾਰ ਕੀਤੇ ਗਏ 7 ਹੋਰ ਵਿਅਕਤੀਆਂ ਦੀ ਜ਼ਮਾਨਤ ਅੱਜ ਮਨਜ਼ੂਰ ਹੋ ਗਈ ਤੇ ਇਹ ਵਿਅਕਤੀ ਜਲਦ ਹੀ ਜੇਲ੍ਹ ਵਿਚੋਂ ਬਾਹਰ ਆ ਜਾਣਗੇ। ਇਸ ਸੰਬੰਧੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਟਵੀਟ ਕਰ ਕੇ ਜਾਣਕਾਰੀ ਦਿਤੀ ਗਈ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ 7 ਵਿਅਕਤੀ ਥਾਣਾ ਮੁਖਰਜੀ ਨਗਰ ਵਿਚ ਦਰਜ ਹੋਈ ਐਫ ਆਈ ਆਰ ਨੰਬਰ 31 ਤਹਿਤ ਗ੍ਰਿਫਤਾਰ ਕੀਤੇ ਗਏ ਸਨ। ਇਹ ਐਫ ਆਈ ਆਰ ਧਾਰਾ 186, 353, 188, 269 ਤੇ 34 ਆਈ ਪੀ ਸੀ ਤਹਿਤ ਦਰਜ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ, ਉਹਨਾਂ ਵਿਚ ਪਰਕਤ ਸਿੰਘ ਫਿਰੋਜ਼ਪੁਰ, ਸਵਰਨ ਸਿੰਘ ਪਟਿਆਲਾ, ਜੋਗਿੰਦਰ ਸਿੰਘ ਮਾਨਸਾ, ਬਲਬੀਰ ਸਿੰਘ ਹੁਸ਼ਿਆਰਪੁਰ, ਗੁਰਦਿਆਲ ਸਿੰਘ ਹੁਸ਼ਿਆਰਪੁਰ, ਪਰਮਜੀਤ ਸਿੰਘ ਯਮੁਨਾਨਗਰ ਅਤੇ ਕੁਲਵਿੰਦਰ ਸਿੰਘ ਦਸੂਹਾ, ਬਰਨਾਲਾ ਤੋਂ ਸ਼ਾਮਲ ਹਨ। ਉਹਨਾਂ ਨੇ ਇਹਨਾਂ ਦੇ ਪਰਿਵਾਰਾਂ ਨੁੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਦਿੱਲੀ ਗੁਰਦੁਆਰਾ ਕਮੇਟੀ ਦੀ ਲੀਗਲ ਟੀਮ ਨਾਲ ਰਾਬਤਾ ਕਾਇਮ ਕਰ ਕੇ ਦਸਤਾਵੇਜ਼ ਪ੍ਰਾਪਤ ਕਰਕੇ ਆਪਣੇ ਜੀਆਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਲਈ ਦਿੱਲੀ ਆਉਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਰੈਂਸ ਬਿਸ਼ਨੋਈ ਨੇ ਗਰੁੱਪ ਨੇ ਲਈ ਯੂਥ ਕਾਂਗਰਸੀ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ

ਗਲਵਾਨ ‘ਚ ਮਾਰੇ ਸੀ ਉਸ ਦੇ ਚਾਰ ਸੈਨਿਕ, ਚੀਨ ਨੇ ਪਹਿਲੀ ਵਾਰ ਕਬੂਲਿਆ