ਹੁਸ਼ਿਆਰਪੁਰ 20 ਫਰਵਰੀ 2021 – ਦਸੂਹਾ ‘ਚ ਕਿਸਾਨ ਪਿਓ-ਪੁੱਤ ਨੇ ਕਰਜ਼ੇ ਤੋਂ ਤੰਗ ਅਤੇ ਲਾਗੂ ਹੋਏ ਕਾਲੇ ਕਾਨੂੰਨਾਂ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਕਿਸਾਨ ਪਿਉ ਪੁੱਤਰ ਦਸੂਹਾ ਦੇ ਪਿੰਡ ਦੀਪੁਰ ਦੇ ਰਹਿਣ ਵਾਲੇ ਸਨ। ਮਿਲੀ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਦੀ ਉਮਰ ਕਰੀਬ 70 ਸਾਲ ਅਤੇ ਪੁੱਤ ਕਿਰਪਾਲ ਸਿੰਘ ਦੀ ਉਮਰ 45 ਸਾਲ ਹੈ। ਇਨ੍ਹਾਂ ਦੋਹਾਂ ਨੇ ਇੱਕ ਖ਼ੁਦਕੁਸ਼ੀ ਨੋਟ ਵੀ ਛੱਡਿਆ ਹੈ ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਕੈਪਟਨ ਸਰਕਾਰ ਨੇ ਜੋ ਕਰਜ਼ਾ ਮਾਫ ਦਾ ਵਾਅਦਾ ਕੀਤਾ ਸੀ ਉਹ ਵੀ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਹੋਇਆ ਅਤੇ ਮੋਦੀ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਉਸ ਨਾਲ ਕਿਸਾਨੀ ਬਰਬਾਦ ਹੋ ਗਈ ਹੈ। ਉਨ੍ਹਾਂ ਸਰਕਾਰਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਹੈ। ਇਸ ਘਟਨਾ ਸੁਣਦੇ ਸਾਰ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ।