ਬਰਨਾਲਾ, 24 ਫਰਵਰੀ 2021 – ਬਰਨਾਲਾ ਦੇ ਬਾਜਵਾ ਪੱਤੀ ਵਿਖੇ ਬਣੇ ਗੁਰੂਦੁਆਰਾ ਸਾਹਿਬ ਵਿਚ ਅਚਾਨਕ ਲੱਗ ਗਈ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ‘ਚ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਂਟ ਹੋ ਗਿਆ। ਗੁਰਦੁਵਾਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੇ ਨੌਂ ਸਰੂਪ ਸਨ, ਜਿਨ੍ਹਾਂ ਵਿਚੋਂ ਅੱਠ ਨੂੰ ਸੁਰੱਖਿਅਤ ਬਚਾਇਆ ਗਿਆ। ਗੁਰੂ ਗਰੰਥ ਸਾਹਿਬ ਦਾ ਇਕ ਪਵਿੱਤਰ ਸਰੂਪ ਅਤੇ ਸਾਰੀ ਪਾਲਕੀ ਸੜ ਗਈ। ਅੱਗ ‘ਚ ਸਾਰੇ ਪੱਖੇ, ਬਿਸਤਰੇ, ਪਲੰਘਾਂ ਦੀਆਂ ਚਾਦਰਾਂ, ਆਦਿ ਸਾੜ ਗਏ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ, ਗੁਰਦੁਆਰਾ ਪ੍ਰਬੰਧਕਾਂ ਅਤੇ ਨੇੜਲੇ ਕਸਬੇ ਦੇ ਵਸਨੀਕਾਂ ਨੇ ਅੱਗ ਤੇ ਕਾਬੂ ਪਾਇਆ, ਸ਼੍ਰੋਮਣੀ ਕਮੇਟੀ ਮੈਂਬਰ ਬਰਨਾਲਾ ਪਰਮਜੀਤ ਖਾਲਸਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੁਮੰਦੇ ਅਤੇ ਸ਼੍ਰੋਮਣੀ ਕਮੇਟੀ ਕਮੇਟੀ ਦੇ ਮੈਂਬਰਾਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਮਾਮਲੇ ਦੀ ਗੰਭੀਰਤਾ ਕਾਰਨ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
ਡੀ ਐਸ ਪੀ ਲਖਬੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਵੇਂ ਕਿ ਹੁਣ ਅੱਗ ਬੁਝਾਉਣ ਵਾਲਿਆਂ ਦੇ ਅਨੁਸਾਰ ਪਤਾ ਲੱਗਿਆ ਹੈ ਅਜੇ ਤੱਕ ਇਹ ਹੈ ਕਿ ਸ਼ਾਰਟ ਸਰਕਟ ਕਾਰਨ ਇਸ ਗੁਰਦੁਆਰਾ ਸਾਹਿਬ ਨੂੰ ਅੱਗ ਲੱਗੀ ਹੈ, ਬਾਕੀ ਉਹਨਾਂ ਦੀ ਟੀਮ ਜਾਂਚ ਕਰ ਰਹੀ ਹੈ।