ਨਵੀਂ ਦਿੱਲੀ, 25 ਫਰਵਰੀ 2021 – ਰੇਲਵੇ ਵਿਭਾਗ ਵੱਲੋਂ ਰੇਲਾਂ ਦੇ ਕਿਰਾਏ ‘ਚ ਵਾਧਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਰੇਲਾਂ ‘ਚ ਸਫਰ ਕਰਨਾ ਮਹਿੰਗਾ ਹੋ ਜਾਵੇਗਾ। ਇਸ ਵਧੇ ਕਿਰਾਏ ਬਾਰੇ ਰੇਲਵੇ ਨੇ ਬੋਲਦੇ ਹੋਏ ਕਿਹਾ ਹੈ ਕਿ ਕੋਰੋਨਾ ਕਾਲ ਦੌਰਾਨ ਵਾਧੂ ਸਫਰ ਤੋਂ ਬਚਣ ਲਈ ਰੇਲਵੇ ਵੱਲੋਂ ਕਿਰਾਇਆ ਵਧਾਇਆ ਗਿਆ ਹੈ।
ਇੱਥੇ ਤੁਹਾਨੂੰ ਦੱਸ ਦੇਈਏ ਕਿ ਰੇਲਵੇ ਵੱਲੋਂ ਘੱਟ ਦੂਰੀ ਦੀ ਯਾਤਰਾ ਲਈ ਇਹ ਕਿਰਾਇਆ ਵਧਾਇਆ ਗਿਆ ਹੈ, ਜਿਸ ਦਾ ਕਿ ਰੋਜ਼ਾਨਾ ਸਫਰ ਕਰਨ ਵਾਲਿਆਂ ਦੀਆਂ ਜੇਬਾਂ ‘ਤੇ ਵਾਧੂ ਬੋਝ ਪਵੇਗਾ।
ਰਿਸੋਈ ਗੈਸ ਦੇ ਸਿਲੰਡਰ ਦੀਆਂ ਕੀਮਤਾਂ, ਡੀਜ਼ਲ ਅਤੇ ਪ੍ਰੈਟਰੋਲ ਕੀਮਤਾਂ ‘ਚ ਵਾਧੇ ਤੋਂ ਬਾਅਦ ਰੇਲਵੇ ਵੱਲੋਂ ਵਧਾਈਆਂ ਗਈਆਂ ਟਿਕਟਾਂ ਦੀ ਕੀਮਤ ਦੇ ਵਾਧੂ ਬੋਝ ਨੇ ਜਨਤਾ ਨੂੰ ਮਹਿੰਗਾਈ ਦੇ ਦੌਰ ‘ਚ ਝੰਬ ਕੇ ਰੱਖ ਦਿੱਤਾ ਹੈ।