ਨਵੀਂ ਦਿੱਲੀ, 26 ਫਰਵਰੀ 2021 – ਦਿੱਲੀ ਧਰਨੇ ‘ਤੇ ਗਏ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਮ੍ਰਿਤਕ ਦੀ ਪਹਿਚਾਣ ਨਵਜੋਤ ਸਿੰਘ ਵਜੋਂ ਹੋਈ ਹੈ ਅਤੇ ਉਹ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਖੇੜੀ ਜੱਟਾਂ ਦਾ ਰਹਿਣ ਵਾਲਾ ਸੀ॥
ਮ੍ਰਿਤਕ ਨੌਜਵਾਨ ਦਿੱਲੀ ਵਿਖੇ ਸਿੰਘੁ ਬਾਰਡਰ ‘ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਧਰਨੇ’ ਚ ਸ਼ਮੂਲੀਅਤ ਕਰ ਰਿਹਾ ਸੀ ਅਤੇ ਬੀਤੀ ਰਾਤ ਉਸ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਸਵੇਰੇ ਉਸ ਦੀ ਮੌਤ ਹੋ ਗਈ ਹੈ। ਖ਼ਬਰ ਦਾ ਪਤਾ ਲਗਦੇ ਹੀ ਪਿੰਡ ਖੇੜੀ ਸਮੇਤ ਸਮੁੱਚੇ ਇਲਾਕੇ ‘ਚ ਸੋਗ ਦੀ ਲਹਿਰ ਹੈ।