ਵਾਸ਼ਿੰਗਟਨ, 27 ਫਰਵਰੀ, 2021 – ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਭਾਣਜੀ ਮੀਨਾ ਹੈਰਿਸ ਨੇ ਇਕ ਵਾਰ ਫਿਰ ਤੋਂ ਨੌਦੀਪ ਕੌਰ ਅਤੇ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਲਈ ਟਵੀਟ ਕੀਤਾ ਹੈ।
ਉਸ ਨੇ ਨੌਦੀਪ ਦੇ ਦਿਸ਼ਾ ਰਾਵੀ ਦਾ ਨਾਂਅ ਟਵੀਟ ਵਿਚ ਲਿਖਦਿਆਂ ਕਿਹਾ ਕਿ ਦੋਵਾਂ ਨੌਜਵਾਨ ਕੁੜੀਆਂ ਨੂੰ ਭਾਰਤ ਵਿਚ ਕਿਸਾਨਾਂ ਦੀ ਹਮਾਇਤ ਕਰਨ ਲਈ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ। ਮੀਨਾ ਹੈਰਿਸ ਦਾ ਮੰਨਣਾ ਹੈ ਕਿ ਉਹਨਾਂ ਨੂੰ ਇਸ ਕਰ ਕੇ ਜ਼ਮਾਨਤ ਮਿਲੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਸਰਕਾਰ ਵੱਲੋਂ ਬਗਾਵਤ ਨੂੰ ਚੁੱਪ ਕਰਵਾਉਣ ਦੇ ਯਤਨਾਂ ਖਿਲਾਫ ਆਵਾਜ਼ ਬੁਲੰਦ ਕੀਤੀ। ਉਹਨਾਂ ਕਿਹਾ ਕਿ ਸਾਨੂੰ ਆਪਣੀ ਆਵਾਜ਼ ਬੁਲੰਦ ਰੱਖਣੀ ਚਾਹੀਦੀ ਹੈ ਤੇ ਜੰਗ ਹਾਲੇ ਖ਼ਤਮ ਹੋਣ ਤੋਂ ਕੋਹਾਂ ਦੂਰ ਹੈ।