ਬਾਰ੍ਹਵੀ ਦਾ ਵਿਦਿਆਰਥੀ ਆਪਣੀ ਦੋਸਤ ਦੇ ਜਨਮ ‘ਤੇ ਗਿਆ ਸੀ, ਨਾਲੇ ‘ਚੋਂ ਮਿਲੀ ਲਾਸ਼ !

ਫਾਜ਼ਿਲਕਾ, 28 ਫਰਵਰੀ 2021 – ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਨ ਵਾਲਾ ਬਾਰ੍ਹਵੀ ਜਮਾਤ ਦਾ ਵਿਦਿਆਰਥੀ ਅੰਗਰੇਜ ਸਿੰਘ ਜੋ ਆਪਣੇ ਘਰ ਢਾਣੀ ਸਦਾ ਸਿੰਘ ਤੋਂ ਬੀਤੀ 25 ਤਾਰੀਖ ਦੀ ਰਾਤ ਨੂੰ ਘਰ ਤੋਂ ਕਿਸੇ ਕੁੜੀ ਦੇ ਜਨਮਦਿਨ ਤੇ ਗਿਆ ਸੀ, ਦੀ ਲਾਸ਼ ਪਿੰਡ ਝੰਗੜ ਭੈਣੀ ਵਿੱਚ ਪੈਂਦੇ ਸੇਮ ਨਾਲੇ ਵਿੱਚੋਂ ਮਿਲੀ ਹੈ। ਜਿੱਥੇ ਮੌਕੇ ‘ਤੇ ਪਹੁੰਚੀ ਥਾਣਾ ਸਦਰ ਫਾਜ਼ਿਲਕਾ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ ਅਤੇ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਇਸ ਮੌਕੇ ਮ੍ਰਿਤਕ ਵਿਦਿਆਰਥੀ ਅੰਗਰੇਜ ਸਿੰਘ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਬੀਤੀ 25 ਤਾਰੀਖ ਨੂੰ ਉਨ੍ਹਾਂ ਦੇ ਬੇਟੇ ਅੰਗਰੇਜ ਸਿੰਘ ਨੂੰ ਕਿਸੇ ਕੁੜੀ ਨੇ ਫੋਨ ਕਰ ਬੁਲਾਇਆ ਸੀ, ਜਿੱਥੇ ਫੋਨ ਆਉਣ ਉੱਤੇ ਉਨ੍ਹਾਂ ਦਾ ਮੁੰਡਾ ਕਿਸੇ ਕੁੜੀ ਦੇ ਜਨਮਦਿਨ ਉੱਤੇ ਜਾਣ ਦੀ ਗੱਲ ਕਹਿ ਕੇ ਗਿਆ ਸੀ ਜੋ ਕਿ ਦੇਰ ਰਾਤ ਤੱਕ ਵਾਪਸ ਨਹੀਂ ਆਇਆ ਅਤੇ ਅਗਲੇ ਦਿਨ ਉਨ੍ਹਾਂ ਵਲੋਂ ਪੁਲਿਸ ਨੂੰ ਇਸਦੀ ਸ਼ਿਕਾਇਤ ਦਰਜ ਕਰਵਾਈ ਗਈ।

ਇਸ ਮੌਕੇ ਥਾਣਾ ਸਦਰ ਦੇ ਮੁੱਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਢਾਣੀ ਸਦਾ ਸਿੰਘ ਦੇ 18 ਸਾਲ ਦਾ ਮੁੰਡੇ ਅੰਗਰੇਜ ਸਿੰਘ ਦੀ ਲਾਸ਼ ਸੇਮ ਨਾਲੇ ਤੋਂ ਬਰਾਮਦ ਹੋਈ ਹੈ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮੁੰਡਾ ਪਲਸ-ਟੂ ਦਾ ਵਿਦਿਆਰਥੀ ਸੀ ਅਤੇ 25 ਤਾਰੀਖ ਤੋਂ ਘਰ ਚੋਂ ਗਾਇਬ ਸੀ ਜਿਸਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ ਜਿਸਦੀ ਲਾਸ਼ ਅੱਜ ਸੇਮ ਨਾਲੇ ਤੋਂ ਬਰਾਮਦ ਹੋਈ ਹੈ। ਇਸ ਸਬੰਧੀ ਪਰਿਵਾਰਿਕ ਮੈਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਮੰਤਰੀ ਵੱਲੋਂ ਘਨੌਰ ਕਮਿਊਨਿਟੀ ਹੈਲਥ ਸੈਂਟਰ ਨੂੰ ਨਵਿਆਉਣ ਤੇ ਸਬ ਡਵੀਜਨ ਹਸਪਤਾਲ ਬਣਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ