ਕਿਸਾਨਾਂ ਦੇ ਮੁੱਦੇ ‘ਤੇ ਸਿੱਖ ਨੌਜਵਾਨ ਨੇ ਘੇਰੀ ਅਜੇ ਦੇਵਗਨ ਦੀ ਗੱਡੀ, ਪੁਲਿਸ ਨੇ ਕੀਤਾ ਪਰਚਾ…

ਮੁੰਬਈ, 3 ਮਾਰਚ 2021 – ਮਨਜਿੰਦਰ ਸਿੰਘ ਸਿਰਸਾ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ‘ਚ ਮਾਇਆਨਗਰੀ ਮੁੰਬਈ ਵਿੱਚ ਇੱਕ ਨਿਹੰਗ ਸਿੰਘ ਨੇ ਬਾਲੀਵੁੱਡ ਸਟਾਰ ਅਜੇ ਦੇਵਗਨ ਨੂੰ ਘੇਰ ਕੇ ਕਿਸਾਨਾਂ ਲਈ ਕੁਝ ਨਾ ਬੋਲਣ ਕਰਕੇ ਉਸ ਦਾ ਵਿਰੋਧ ਕਰ ‌ਰਿਹਾ ਹੈ। ਨਿਹੰਗ ਨੇ ਗੋਰੇਗਾਓਂ ‘ਚ ਅਜੇ ਦੇਵਗਨ ਦੀ ਕਾਰ ਰੋਕ ਖੂਬ ਖਰੀਆਂ-ਖਰੀਆਂ ਸੁਣਾਈਆਂ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਨਿਹੰਗ ਸਿੰਘ ਅਜੇ ਦੇਵਗਨ ਨੂੰ ਵਾਰ-ਵਾਰ ਗੱਲ ਆਖ ਰਿਹਾ ਹੈ, “ਤੁਸੀਂ ਕਿਸਾਨਾਂ ਲਈ ਇੱਕ ਵਾਰ ਵੀ ਅੱਗੇ ਨਹੀਂ ਆਏ, ਇਸ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।”

ਇਹ ਵੀਡੀਓ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਹੈ ਅੱਗੇ ਸਿਰਸਾ ਵੱਲੋਂ ਦੱਸਿਆ ਗਿਆ ਹੈ ਕਿ ਉਕਤ ਨੌਜਵਾਨ ‘ਤੇ ਪੁਲਿਸ ਵੱਲੋਂ 341, 504,506 ਆਈਪੀਸੀ (ਐਫਆਈਆਰ ਨੰ. 119) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਮੋਰਚੇ ਵੱਲੋਂ ਚੋਣਾਂ ਵਾਲੇ ਸੂਬਿਆਂ ‘ਚ ਬੀ ਜੇ ਪੀ ਖਿਲਾਫ ਪ੍ਰਚਾਰ ਮੁਹਿੰਮ ਕਰਨ ਦਾ ਐਲਾਨ

ਬਠਿੰਡਾ ‘ਚ ਤਿੰਨ ਸਰਕਾਰੀ ਸਕੂਲਾਂ ’ਚ ਪੰਜ ਅਧਿਆਪਕਾਂ ਨੂੰ ਹੋਇਆ ਕੋਰੋਨਾ