ਤਾਪਸੀ ਪੰਨੂ ਅਤੇ ਅਨੁਰਾਗ ਕਸ਼ਯਪ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਨੇ ਕੀਤੀ ਛਾਪੇਮਾਰੀ

ਮੁੰਬਈ, 3 ਮਾਰਚ 2021 – ਬਾਲੀਵੁੱਡ ਦੇ ਡਾਇਰੈਕਟਰ ਅਨੁਰਾਗ ਕਸ਼ਯਪ, ਅਦਾਕਾਰਾ ਤਾਪਸੀ ਪੰਨੂੰ ਅਤੇ ਮਧੂ ਮਨਟੇਨਾ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਬਿਨਾਂ ਮਧੂ ਮਨਟੇਨਾ ਦਦੀ ਮੈਨੇਜਮੈਂਟ ਕੰਪਨੀ ਕਵਾਨ ਦੇ ਦਫਤਰ ‘ਚ ਵੀ ਛਾਪੇਮਾਰੀ ਕੀਤੀ ਗਈ ਹੈ।

ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਟੈਕਸ ਚੋਰੀ ਦੇ ਮਾਮਲੇ ‘ਚ ਫੈਂਟਮ ਫ਼ਿਲਮਾਂ ਨਾਲ ਜੁੜੇ ਲੋਕਾਂ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਇਨ੍ਹਾਂ ‘ਚ ਅਨੁਰਾਗ ਕਸ਼ਯਪ, ਤਾਪਸੀ ਪੰਨੂੰ, ਵਿਕਾਸ ਬਹਿਲ ਅਤੇ ਹੋਰ ਲੋਕ ਸ਼ਾਮਿਲ ਸਨ। ਇਨਕਮ ਟੈਕਸ ਵਿਭਾਗ ਦੀ ਟੀਮ ਮੁੰਬਈ, ਪੁਣੇ ਸਮੇਤ 20 ਥਾਵਾਂ ‘ਤੇ ਇਕੱਠਿਆਂ ਛਾਪੇਮਾਰੀ ਕਰ ਰਹੀ ਹੈ। ਇਨ੍ਹਾਂ ‘ਚ ਚਾਰ ਕੰਪਨੀਆਂ ਸ਼ਾਮਿਲ ਹਨ।

ਮੁੰਬਈ ਅਤੇ ਪੁਣੇ ਦੇ ਕਰੀਬ 20 ਤੋਂ 22 ਥਾਵਾਂ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕੂਲ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀਆਂ ਵਾਸਤੇ ਪੁਸਤਕਾਂ ਖਰੀਦਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਚੋਣ ਵਾਅਦਿਆਂ ’ਤੇ ਯੂ-ਟਰਨ ਲੈਣ ਵਾਲੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ : ਦੁਸ਼ਯੰਤ ਗੌਤਮ