ਮੁੱਖ ਮੰਤਰੀ ਦੇ 84.6 ਫੀਸਦੀ ਵਾਅਦੇ ਪੂਰੇ ਕਰਨ ਦੇ ਦਾਅਵੇ ’ਤੇ ਅਕਾਲੀ ਦਲ ਨੇ ਵਿਅੰਗ ਕੱਸਿਆ

  • ਮੁੱਖ ਮੰਤਰੀ ਕੱਲ੍ਹ ਦੇ ਬਜਟ ਵਿਚ ਰਹਿੰਦੇ 15.4 ਫੀਸਦੀ ਚੋਣ ਵਾਅਦੇ ਕਰਨ ਤੇ ਫਿਰ ਅਰਾਮ ਕਰਨ : ਅਕਾਲੀ ਦਲ
  • ਡਾ. ਦਲਜੀਤ ਸਿੰਘ ਚੀਮਾ ਨੇ ਲਈ ਚੁਟਕੀ ਤੇ ਕਿਹਾ ਕਿ 15.4 ਫੀਸਦੀ ਵਾਅਦਿਆਂ ਵਿਚ 90 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਕਰਜ਼ਾ ਮੁਆਫੀ, 10-10 ਲੱਖ ਰੁਪਏ ਤੇ ਇਕ_ਇਕ ਸਰਕਾਰੀ ਨੌਕਰੀ ਖੁਦਕੁਸ਼ੀਆਂ ਕਰ ਚੁੱਕੇ ਕਿਸਾਨ ਪਰਿਵਾਰਾਂ ਲਈ, ਘਰ ਘਰ ਨੌਕਰੀ, 2500 ਰੁਪਏ ਬੇਰੋਜ਼ਗਾਰੀ ਭੱਤਾ ਨੌਜਵਾਨਾ ਲਈ, 2500 ਰੁਪਏ ਬੁਢਾਪਾ ਪੈਨਸ਼ਨ ਅਤੇ ਬੇਘਰੇ ਲੋਕਾਂ ਲਈ ਮਕਾਨ ਦੇ ਵਾਅਦੇ ਹੀ ਰਹਿ ਗਏ, ਉਹ ਵੀ ਪੂਰੇ ਕਰ ਦਿਓ
  • ਕਿਹਾ ਕਿ ਹੁਣ ਜਦੋਂ ਪ੍ਰਸ਼ਾਂਤ ਕਿਸੋਰ ਵੀ ਨਾਲ ਆ ਗਏ ਤਾਂ 15.4 ਫੀਸਦੀ ਵਾਅਦੇ ਪੂਰੇ ਕਰਨਾ ਮੁੱਖ ਮੰਤਰੀ ਲਈ ਬੱਚਿਆਂ ਦੀ ਖੇਡ ਹੀ ਰਹਿ ਗਈ

ਚੰਡੀਗੜ੍ਹ, 7 ਮਾਰਚ 2021 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਵੱਲੋਂ 84.6 ਫੀਸਦੀ ਚੋਣ ਵਾਅਦੇ ਪੂਰੇ ਕਰਨ ਦੇ ਦਾਅਵੇ ’ਤੇ ਵਿਅੰਗ ਕੱਸਦਿਆਂ ਉਹਨਾਂ ਨੁੰ ਅਪੀਲ ਕੀਤੀ ਕਿ ਉਹ ਭਲਕੇ ਪੇਸ਼ ਹੋਰਹੇ ਬਜਟ ਵਿਚ ਬਾਕੀ ਹਿੰਦੇ 15.4 ਫੀਸਦੀ ਵਾਅਦੇ ਵੀ ਪੂਰ ਕਰ ਦੇਣ ਤੇ ਚੋਣਾਂ ਤੋਂ ਇਕ ਸਾਲ ਪਹਿਲਾਂ ਹੀ 100 ਫੀਸਦੀਵਾਅਦੇ ਪੂਰੇ ਕੇ ਆਰਾਮ ਕਰਨ।

ਮੁੱਖ ਮੰਤਰੀ ਦੇ ਬਿਆਨ ਕਿ ਉਹਨਾਂ ਦੀ ਸਰਕਾਰ ਨੇ 84.6 ਫੀਸਦੀ ਵਾਅਦੇ ਪੂਰੇ ਕੀਤੇ, ’ਤੇ ਵਿਅੰਗ ਕੱਸਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਤਾਂ ਸਿਰਫ 15.4 ਫੀਸਦੀ ਵਾਅਦੇ ਹੀ ਰਹਿ ਗਏ ਹਨ ਜੋ ਮੁੱਖ ਮੰਤਰੀ ਲਈ ਬੱਚਿਆਂ ਦੀ ਖੇਡ ਹੈ । ਉਹਨਾਂ ਕਿਹਾ ਕਿ ਤੁਸੀਂ ਆਪਣੇ ਮੂੰਹ ਮੀਆਂ ਮਿੱਠੂਬਣਦਿਆਂ ਆਪ ਦਾਅਵਾ ਕੀਤਾ ਕਿ ਇੰਨੇਵ ਾਅਦੇ ਪੂਰੇ ਕਰ ਦਿੱਤੇ ਹਨ ਤੇ ਉਹ ਵੀ ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲਏ ਅਜਿਹਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਕਿਸ਼ੋਰ ਵੀ ਤੁਹਾਡੇ ਨਾਲ ਆ ਗਿਆ ਹੈ ਤਾਂ ਫਿਰ ਬਾਕੀ ਰਹਿੰਦੇ 15.4 ਫੀਸਦੀ ਵਾਅਦੇ ਕੱਲ੍ਹ ਦੇ ਬਜਟ ਵਿਚ ਹੀ ਸ਼ਾਮਲ ਕੀਤੇ ਜਾ ਸਕਦੇ ਹਨ।

ਡਾ. ਚੀਮਾ ਨੇ ਕਿਹਾ ਕਿ ਜਿਹੜੇ 15.4 ਫੀਸਦੀ ਵਾਅਦੇ ਪੂਰੇ ਕਰਨੇ ਬਾਕੀ ਰਹਿ ਗਏ ਹਨ, ਉਹਨਾਂ ਵਿਚ ਕਿਸਾਨਾਂ ਦੇ ਪੂਰੇ ਕਰਜ਼ੇ ਦਾ 90 ਹਜ਼ਾਰ ਕਰੋੜ ਰੁਪਏ ਮੁਆਫ ਕਰਨਾ ਜਿਸਦੀ ਸਹੁੰ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ’ਤੇ ਹੱਥ ਰੰਖ ਕੇ ਦਸਮ ਪਿਤਾ ਦੀ ਸਹੁੰ ਚੁੱਕਦਿਆਂ ਖਾਧੀ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ ਇਕ-ਇਕ ਸਰਕਾਰੀ ਨੌਕਰੀ ਦਾ ਵਾਅਦਾ ਵੀ ਹਾਲੇ ਪੂਰਾ ਹੋਣ ਦੀ ਉਡੀਕ ਕਰ ਰਿਹਾ ਹੈ ਤੇ ਪਿਛਲੇ ਚਾਰ ਸਾਲਾਂ ਵਿਚ 1500 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।

ਡਾ. ਚੀਮਾ ਨੇ ਕਿਹਾ ਕਿ ਇੰਨਾਹੀ ਨਹੀਂ ਕਾਂਗਰਸ ਨੂੰ ਆਪਣੇ ਵਾਅਦੇ ਅਨੁਸਾਰ ਪਿਛਲੇ ਚਾਰ ਸਾਲ ਦੇ ਬਕਾਇਆਂ ਸਮੇਤ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਵੀ ਫੌਰੀ ਪੂਰਾ ਕਰਨਾ ਚਾਹੀਦਾ ਹੈ ਤੇ ਹਰ ਘਰ ਰੋਜ਼ਗਾਰ ਦੇ ਵਾਅਦੇ ਅਨੁਸਾਰ ਹਰ ਘਰ ਦੇ ਇਕ ਬੇਰੋਜ਼ਗਾਰ ਨੁੰ ਤੁਰੰਤ ਨਿਯੁਕਤੀ ਪੱਤਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾਕਿ ਇਸੇ ਤਰੀਕੇ 2500 ਰੁਪਏ ਬੁਢਾਪਾ ਪੈਨਸ਼ਨ ਵੀ ਲਾਭਪਾਤਰੀਆਂ ਨੁੰ ਪਿਛਲੇ ਚਾਰ ਸਾਲਾਂ ਦੇ ਬਕਾਏ ਸਮੇਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਗਨ ਸਕੀਮ ਦੇ ਸਾਰੇ ਲਾਭਪਾਤਰੀਆਂ ਨੁੰ 51000 ਰੁਪਏ ਤੁਰੰਤ ਦੇਣੇ ਚਾਹੀਦੇ ਹਨ। ਠੇਕੇ ’ਤੇ ਕੰਮ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੁੰ ਤੁਰੰਤ ਕੱਲ੍ਹ ਤੋਂ ਹੀ ਰੈਗੂਲਰ ਕਰ ਦੇਣਾ ਚਾਹੀਦਾ ਹੈ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਫਾਈਨਲ ਕਰ ਕੇ ਤੁਰੰਤ ਲਾਗੂ ਕਰਨੀ ਚਾਹੀਦੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਰਹਿੰਦੇ 15.4 ਫੀਸਦੀ ਵਾਅਦਿਆਂ ਦੇ ਹਿੱਸੇ ਵਜੋਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੁੰ ਆਟਾ ਦਾਲ ਦੇ ਨਾਲ ਨਾਲ ਖਾਹ ਪੱਤੀ ਤੇ ਖੰਡ ਵੀ ਤੁਰੰਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਚਾਰ ਹਫਤਿਆਂ ਵਿਚ ਨਸ਼ੇ ਖਤਮ ਕਰਨ ਦਾ ਦਾਅਵਾ ਪਿਛਲੇ ਚਾਰ ਸਾਲਾਂ ਵਿਚ ਪੂਰਾ ਨਹੀਂ ਹੋਇਆ ਬਲਕਿ ਹੁਦ ਤੱਕ ਘਰ ਘਰ ਨਸ਼ੇ ਦੀ ਡਲੀਵਰੀ ਹੋ ਰਹੀ ਹੈ ਤੇ ਇਹ ਵਾਅਦਾ ਵੀ ਹਾਲੇ ਪੂਰਾ ਹੋਣਾ ਬਾਕੀ ਹੈ।

ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਸ ਹੈ ਕਿ ਕੱਲ੍ਹ ਪੇਸ਼ ਕੀਤੇ ਜਾ ਰਹੇ ਅਮਰਿੰਦਰ ਸਿੰਘ ਸਰਕਾਰ ਦੇ ਆਖਰੀ ਬਜਟ ਵਿਚ ਬਾਕੀ ਰਹਿੰਦੇ ਉਪਰੋਕਤ ਵਾਅਦੇ 15.4 ਫੀਸਦੀ ਵਾਅਦਿਆਂ ਦੇ ਹਿੱਸੇ ਵਜੋਂ ਕੱਲ੍ਹ ਪੂਰੇ ਕੀਤੇ ਜਾਣਗੇ। ਉਹਨਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਕੱਲ੍ਹ ਹੀ ਰਹਿੰਦੇ 15.4 ਫੀਸਦੀ ਵਾਅਦੇ ਪੂਰੇ ਕਰ ਕੇ ਆਪਣੀ ਮਿਆਦ ਪੂਰੀ ਹੋਣ ਤੋਂ ਇਕ ਸਾਲ ਪਹਿਲਾਂ ਹੀ ਸਾਰੇ 100 ਫੀਸਦੀ ਵਾਅਦੇ ਪੂਰ ਕੇ ਆਰਾਮ ਕਰ ਸਕਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਾਇਕ ਸਰਦੂਲ ਸਿਕੰਦਰ ਦੇ ਘਰ ਨੂੰ ਜਾਣ ਵਾਲੀ ਸੜਕ ਦਾ ਨਾਮ ਸਰਦੂਲ ਸਿਕੰਦਰ ਮਾਰਗ ਰੱਖਿਆ ਜਾਵੇਗਾ : ਧਰਮਸੋਤ

ਮੁੱਖ ਚੋਣ ਦਫ਼ਤਰ ਨੇ ਈ-ਐਪਿਕ ਡਾਊਨਲੋਡ ਕਰਨ ਦੀ ਸਹੂਲਤ ਦੇਣ ਸਾਰੇ 23, 213 ਪੋਲਿੰਗ ਬੂਥਾਂ ’ਤੇ ਲਗਾਏ ਵਿਸ਼ੇਸ਼ ਕੈਂਪ