ਚੰਡੀਗੜ੍ਹ, 9 ਮਾਰਚ 2021 – ਸੁਖਪਾਲ ਖਹਿਰਾ ਨੇ ਕਿਹਾ ਕਿ ਜੋ ਵੀ ਸਰਕਾਰ ਵਿਰੁੱਧ ਆਵਾਜ਼ ਚੁੱਕਦਾ ਹੈ ਅਤੇ ਉਸ ਦੀ ਆਵਾਜ਼ ਦਬਾਈ ਜਾਂਦੀ ਹੈ ਅਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਮਨੀ ਲਾਂਡਰਿੰਗ ਨਹੀਂ ਕੀਤੀ, ਜਿਸ ਸਬੰਧੀ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਖਹਿਰਾ ਨੇ ਕਿਹਾ ਕਿ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਕਿਸਾਨ ਧਰਨੇ ਨੂੰ ਸੁਪੋਰਟ ਕੀਤੀ ਉਸ ‘ਤੇ ਈ ਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਅਤੇ ਉਹ ਚਾਹੇ ਤਾਪਸੀ ਪੰਨੂ, ਅਨੁਰਾਗ ਕਸ਼ਿਅਪ ਜਾਂ ਦਿਲਜੀਤ ਦੁਸ਼ਾਂਝ ਹੋਵੇ। ਉਨ੍ਹਾਂ ਨੇ ਡੁਪਲੀਕੇਟ ਪਾਸਪੋਰਟ ਦੀ ਗੱਲ ਨੂੰ ਵੀ ਸਿਰੇ ਤੋਂ ਨਾਕਾਰ ਦਿੱਤਾ।
ਅੱਗੇ ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਤੋਂ ਡਰਦੀ ਹੈ ਜਿਨ੍ਹਾਂ ਨੇ ਕਿਸਾਨ ਅੰਦੋਲਨ ਨਾਲ ਆਪਣੀ ਆਵਾਜ਼ ਚੁੱਕੀ ਹੈ ਅਤੇ ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਉਹ ਕਰਦੇ ਹਨ ਜੋ ਕਿ ਬਹੁਤ ਧਨਵਾਨ ਹੋਣ ਉਹ ਖੁਦ 2 ਕਰੋੜ ਦੀ ਖੇਤੀਬਾੜੀ ਲਿਮਟ ਚੁੱਕ ਚੁੱਕੇ ਹਨ ਜਿਸ ਦੀ ਉਨ੍ਹਾਂ ਕੋਲੋ ਕਿਸ਼ਤ ਬੜੀ ਮੁਸ਼ਕਿਲ ਨਾਲ ਭਰੀ ਜਾ ਰਹੀ ਹੈ।