ਚੰਡੀਗੜ੍ਹ, 10 ਮਾਰਚ 2021 – ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨ ਦੀ ਇਜਾਜ਼ਤ ਮਿਲ ਗਈ ਹੈ। ਸਪੀਕਰ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕਾਂਗਰਸ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਬੇਭਰੋਸਗੀ ਮਤਾ ਪੇਸ਼ ਕੀਤਾ। ਸਪੀਕਰ ਨੇ ਦੋ ਘੰਟਿਆਂ ਦੀ ਬਹਿਸ ਦਾ ਸਮਾਂ ਦਿੱਤਾ ਹੈ। ਇਸ ਮਗਰੋਂ ਵੋਟਿੰਗ ਕਰਵਾਈ ਜਾਵੇਗੀ।
ਇਸ ਵੇਲੇ ਬੀਜੇਪੀ ਕੋਲ 40 ਸੀਟਾਂ, ਜੇਜੇਪੀ ਕੋਲ 10 ਸੀਟਾਂ ਤੇ ਕਾਂਗਰਸ ਕੋਲ 30 ਸੀਟਾਂ ਹਨ। 7 ਅਜ਼ਾਦ ਉਮੀਦਵਾਰਾਂ ‘ਚੋਂ 5 ਦੀ ਬੀਜੇਪੀ ਨੂੰ ਹਮਾਇਤ ਹੈ। ਹਰਿਆਣਾ ਲੋਕ ਹਿੱਤ ਪਾਰਟੀ ਦੀ ਵੀ ਸਰਕਾਰ ਨੂੰ ਹਮਾਇਤ ਹੈ।