ਮਿਥੁਨ ਚੱਕਰਵਰਤੀ ਨੂੰ ਬੀਜੇਪੀ ‘ਚ ਸ਼ਾਮਿਲ ਹੋਣ ਤੋਂ ਬਾਅਦ ਮਿਲੀ Y+ ਸਕਿਓਰਿਟੀ

ਨਵੀਂ ਦਿੱਲੀ, 11 ਮਾਰਚ 2021 – ਮਿਥੁਨ ਚੱਕਰਵਰਤੀ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ ਜਿਸ ਤੋਂ ਬਾਅਦ ਮਿਥੁਨ ਚੱਕਰਵਰਤੀ ਅਤੇ ਬੀਜੇਪੀ ਲੀਡਰ ਨਿਸ਼ੀਕਾਂਤ ਦੂਬੇ ਨੂੰ ਬੀਜੇਪੀ ਵੱਲੋਂ Y+ ਕੈਟੇਗਰੀ ਦੀ ਸਕਿਓਰਿਟੀ ਦਿੱਤੀ ਗਈ ਹੈ। ਜਿਸ ਦੇ ਸੰਬੰਧ ‘ਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਸੁਰੱਖਿਆ ਦੀ ਪੁਸ਼ਟੀ ਕੀਤੀ ਹੈ।

ਨਿਸ਼ੀਕਾਂਤ ਦੂਬੇ ਨੂੰ ਅਗਲੇ ਆਦੇਸ਼ ਤੱਕ ਅਤੇ ਮਿਥੁਨ ਚੱਕਰਵਰਤੀ ਦੀਆਂ ਚੋਣਾਂ ਦੌਰਾਨ ਪੱਕੇ ਤੌਰ ‘ਤੇ ਇਹ ਸਕਿਓਰਿਟੀ ਦਿੱਤੀ ਜਾਏਗੀ। ਅਭਿਨੇਤਾ ਮਿਥੁਨ ਚੱਕਰਵਰਤੀ 7 ਮਾਰਚ ਨੂੰ ਬ੍ਰਿਗੇਡ ਪਰੇਡ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਮਿਥੁਨ ਚੱਕਰਵਰਤੀ ਦਾ ਪਾਰਟੀ ਵਿੱਚ ਸਵਾਗਤ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਆਪ’ ਲੀਡਰ ਰਾਘਵ ਚੱਢਾ ਨੂੰ ਹੋਇਆ ਕੋਰੋਨਾ

75ਵੇਂ ਆਜ਼ਾਦੀ ਦਿਵਸ ਦੇ ਸਬੰਧ ‘ਚ ਸਕੂਲਾਂ ਨੂੰ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਸ਼ੁਰੂ ਕਰਵਾਉਣ ਲਈ ਨਿਰਦੇਸ਼