ਚੰਡੀਗੜ੍ਹ, 11 ਮਾਰਚ 2021 – 2 ਸਾਲ ਪਹਿਲਾਂ ਬੋਰਵੈੱਲ ‘ਚ ਡਿੱਗੇ ਫਤਹਿਵੀਰ ਦੇ ਮਾਪਿਆਂ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਉਹਨਾਂ ਦੇ ਘਰ ਇੱਕ ਹੋਰ ਫਤਹਿਵੀਰ ਨੇ ਜਨਮ ਲਿਆ ਹੈ। ਮਹਾਸ਼ਿਵਰਾਤਰੀ ਮੌਕੇ ਕਰੀਬ ਦੋ ਸਾਲ ਬਾਅਦ ਫਤਿਹਵੀਰ ਦੀ ਮਾਂ ਘਰ ਮੁੜ ਕਿਲਕਾਰੀਆਂ ਗੂੰਜੀਆਂ ਹਨ। ਦਰਅਸਲ ਪਿੰਡ ਭਗਵਾਨਪੁਰਾ ’ਚ ਦੋ ਸਾਲ ਪਹਿਲਾਂ ਫਤਿਹਵੀਰ ਸਿੰਘ ਦੀ ਬੋਰਵੈੱਲ ’ਚ ਡਿੱਗਣ ਕਰਕੇ ਮੌਤ ਹੋ ਗਈ ਸੀ। ਅੱਜ ਮਹਾਸ਼ਿਵਰਾਤਰੀ ਮੌਕੇ ਫਹਿਤਵੀਰ ਦੀ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਕਰਕੇ ਫਤਿਹਵੀਰ ਦੇ ਪਰਿਵਾਰ ਬੇਹੱਦ ਖ਼ੁਸ਼ ਹੈ।