ਨਵੀਂ ਦਿੱਲੀ,13 ਮਾਰਚ 2021 – ਟਿਕਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਪੱਕੇ ਤੌਰ ‘ਤੇ ਆਪਣੇ ਮਕਾਨ ਬਣਾਏ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਇਹ ਮਕਾਨ ਮਜ਼ਬੂਤ, ਸਥਾਈ ਹਨ ਜਿਵੇਂ ਕਿ ਕਿਸਾਨਾਂ ਦਾ ਇਰਾਦਾ ਮਜ਼ਬੂਤ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅੰਦੋਲਨ ਲੰਬਾ ਚੱਲਣ ਵਾਲਾ ਹੈ ਅਤੇ ਜਿਸ ਕਰਕੇ ਗਰਮੀ ਨੂੰ ਦੇਖਦੇ ਹੋਏ ਪੱਕੇ ਮਕਾਨ ਬਣਾਏ ਜਾ ਰਹੇ ਹਨ। ਹੁਣ ਤੱਕ ਕਰੀਬ 25 ਤੋਂ 30 ਮਕਾਨ ਬਣਾਏ ਗਏ ਹਨ ਅਤੇ ਹੋ ਆਉਣ ਵਾਲੇ ਦਿਨਾਂ ‘ਚ ਹੋਰ ਵੀ ਮਕਾਨ ਬਣਾਏ ਜਾਣਗੇ ਤਾਂ ਜੋ ਕਿਸਾਨਾਂ ਨੂੰ ਗਰਮੀ ਦੇ ਮੌਸਮ ‘ਚ ਕੋਈ ਤਕਲੀਫ ਨਾ ਹੋਵੇ।