ਲੁਧਿਆਣਾ,13 ਮਾਰਚ 2021 – ਪਿਛਲੇ ਕੁੱਝ ਦਿਨਾਂ ਦੌਰਾਨ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਵੀ ਵੇਖਣ ਨੂੰ ਮਿਲ ਰਹੀ ਹੈ। ਮਾਰਚ ਮਹੀਨੇ ਦੇ ਵਿੱਚ ਹੀ ਗਰਮੀ ਲਗਾਤਾਰ ਵਧ ਰਹੀ ਹੈ ਜਿਸ ਕਰਕੇ ਕਰਕੇ ਫਰੈੱਸ਼ ਵੈਸਟਰਨ ਡਿਸਟਰਬੈਂਸ ਵੇਖਣ ਨੂੰ ਮਿਲ ਰਹੀ ਹੈ, ਜਿਸ ਨਾਲ ਪਹਾੜੀ ਇਲਾਕਿਆਂ ਵਿਚ ਤੇਜ਼ ਬਾਰਿਸ਼ ਤੇ ਕਈ ਇਲਾਕਿਆਂ ਚ ਹਲਕੀ ਬਾਰਿਸ਼ ਅਤੇ ਬੱਦਲਬਾਈ ਛਾਈ ਰਹੀ। ਇਸ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ 15 ਮਾਰਚ ਤੱਕ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਮਾਰਚ ਮਹੀਨੇ ਵਿੱਚ ਗਰਮੀ ਕਰਕੇ ਜੋ ਦਬਾਅ ਵਧਿਆ ਹੈ ਉਸ ਕਰਕੇ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲੀ ਹੈ। ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਬਾਰਿਸ਼ ਵੇਖਣ ਨੂੰ ਮਿਲੀ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਲਗਾਤਾਰ ਪੈ ਰਹੀ ਗਰਮੀ ਤੋਂ ਵੀ ਕੁਝ ਰਾਹਤ ਮਿਲੀ ਹੈ ਉਨ੍ਹਾਂ ਕਿਹਾ ਕਿ ਇਹ ਸਿਸਟਮ ਆਉਣ ਵਾਲੇ ਦੋ ਤਿੰਨ ਦਿਨ ਤਕ ਚੱਲਦਾ ਰਹੇਗਾ। ਜਿਸ ਨਾਲ ਬੱਦਲਵਾਈ ਅਤੇ ਕਿਤੇ ਕਿਤੇ ਹਲਕੀ ਬਾਰਸ਼ ਦੀ ਵੀ ਸੰਭਾਵਨਾ ਹੈ।