ਪੰਜਾਬ ਦਾ ਸਹਿਕਾਰੀ ਸੈਕਟਰ ਹੋਰਨਾਂ ਸੂਬਿਆਂ ਵੱਲੋਂ ਲਾਗੂ ਬਿਹਤਰ ਅਭਿਆਸਾਂ ਨੂੰ ਅਪਣਾਏਗਾ: ਰੰਧਾਵਾ

  • ਸਹਿਕਾਰਤਾ ਮੰਤਰੀ ਵੱਲੋਂ ਸਹਿਕਾਰੀ ਸੰਸਥਾਵਾਂ ਦੇ ਉੱਚ ਪੱਧਰੀ ਕੰਪਿਊਟਰੀਕਰਨ ਦੇ ਅਧਿਐਨ ਲਈ ਉਤਰ ਪ੍ਰਦੇਸ਼ ਦਾ ਦੌਰਾ

ਚੰਡੀਗੜ੍ਹ/ਲਖਨਊ: 13 ਮਾਰਚ 2021 – ਉੱਤਰ ਪ੍ਰਦੇਸ਼ ਵਿੱਚ ਸਹਿਕਾਰੀ ਖੇਤਰ ਦੀਆਂ ਸੰਸਥਾਵਾਂ ਦੇ ਉੱਚ ਪੱਧਰੀ ਕੰਪਿਊਟਰੀਕਰਨ ਦਾ ਅਧਿਐਨ ਕਰਨ ਅਤੇ ਇਸਨੂੰ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਵਿੱਚ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਲਖਨਊ ਵਿਖੇ ਯੂ.ਪੀ. ਕੋਆਪਰੇਟਿਵ ਬੈਂਕ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਰਜਿਸਟਰਾਰ, ਸਹਿਕਾਰੀ ਸਭਾਵਾਂ, ਵਿਕਾਸ ਗਰਗ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ ਡੀ ਹਰਗੁਣਜੀਤ ਕੌਰ ਤੇ ਏ ਐਮ ਡੀ ਜਗਦੀਸ਼ ਸਿੰਘ ਸਿੱਧੂ ਅਤੇ ਜੀ.ਐਮ. (ਈਬੀ) ਪੰਜਾਬ ਸਰਕਲ ਸੁਰੇਸ਼ ਚੰਦਰ ਬਾਦਲ ਦੀ ਅਗਵਾਈ ਵਿੱਚ ਬੀ.ਐਸ.ਐਨ.ਐਲ. ਦੀ ਇਕ ਟੀਮ ਵੀ ਮੌਜੂਦ ਸੀ ਅਤੇ ਉਨ੍ਹਾਂ ਨੂੰ ਯੂ.ਪੀ. ਸਰਕਾਰ ਦੁਆਰਾ ਸਹਿਕਾਰੀ ਖੇਤਰ ਦੀਆਂ ਦੀਆਂ ਚੋਟੀ ਦੀਆਂ ਸੁਸਾਇਟੀਆਂ ਅਤੇ ਪ੍ਰਾਇਮਰੀ ਖੇਤੀਬਾੜੀ ਕਰਜ਼ ਸਭਾਵਾਂ (ਪੀਏਸੀਐਸ) ਦੇ ਕੰਪਿਊਟਰੀਕਰਨ ਬਾਰੇ ਪੇਸ਼ਕਾਰੀ ਦਿੱਤੀ ਗਈ।

ਪੇਸ਼ਕਾਰੀ ਦੌਰਾਨ ਕੋਆਪਰੇਟਿਵਜ਼ ਲਈ ਯੁਨੀਫਾਈਡ ਸੀ.ਬੀ.ਐਸ. ਉਤਪਾਦ ਜਿਸਨੂੰ ਯੂ.ਪੀ.ਸੀ.ਬੀ. ਵਿੱਚ ਅੰਸ਼ਿਕ ਤੌਰ `ਤੇ ਲਾਗੂ ਕੀਤਾ ਗਿਆ, ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਬੀ.ਐਸ.ਐਨ.ਐਲ. ਨੇ ਯੁਨੀਫਾਈਡ ਕਮਿਊਨੀਕੇਸ਼ਨ ਪਲੇਟਫਾਰਮ ਦੀ ਪੇਸ਼ਕਸ਼ ਕੀਤੀ ਜਿਸ ਵਿੱਚ ਡੀ.ਸੀ. / ਡੀ.ਆਰ. / ਐਮ.ਪੀ.ਐਲ.ਐਸ ਸ਼ਾਮਲ ਹੈ।

ਸਹਿਕਾਰਤਾ ਮੰਤਰੀ ਨੇ ਬਾਰਾਬੰਕੀ ਵਿਖੇ ਜ਼ਿਲ੍ਹਾ ਸਹਿਕਾਰੀ ਬੈਂਕ ਲਿਮਟਡ ਦੇ ਨਾਲ-ਨਾਲ ਜਯੋਲੀ ਸਹਿਕਾਰੀ ਸੁਸਾਇਟੀ ਦਾ ਦੌਰਾ ਵੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਫੇਰੀ ਦਾ ਉਦੇਸ਼ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਸਹਿਕਾਰੀ ਖੇਤਰ ਨੂੰ ਆਧੁਨਿਕ ਬਣਾਉਣ ਲਈ ਲਾਗੂ ਕੀਤੇ ਜਾ ਰਹੇ ਉੱਤਮ ਅਭਿਆਸਾਂ ਨੂੰ ਪੰਜਾਬ ਵਿੱਚ ਅਪਣਾਉਣਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਟੇਟ ਜੀ.ਐਸ.ਟੀ. ਵੱਲੋਂ ਜੀ.ਐਸ.ਟੀ. ਦੀ ਜਾਅਲੀ ਬਿਲਿੰਗ ਦੇ 700 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼

ਕੈਪਟਨ ਵੱਲੋਂ ਕਿਸਾਨਾਂ ਦੀ ਆਤਮਹੱਤਿਆ ਦਾ ਸੌਦਾ ਕਰਨਾ ਬਹੁਤ ਬੇਰਹਿਮੀ ਅਤੇ ਸ਼ਰਮਨਾਕ : ਹਰਪਾਲ ਚੀਮਾ