ਜਲਾਲਾਬਾਦ, 14 ਮਾਰਚ 2021 – ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜਲਾਲਾਬਾਦ ਵਿਖੇ ਰੈਲੀ ਕੀਤੀ ਗਈ। ਜਲਾਲਾਬਾਦ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲ਼ੋਂ ਕੀਤੀ ਗਈ ‘ਪੰਜਾਬ ਮੰਗਦਾ ਜਵਾਬ’ ਰੈਲੀ ਵਿਚ ਭਰਵੇਂ ਇਕੱਠ ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ 2022 ਵਿਚ ਚੋਣਾਂ ਲਈ ਪਾਰਟੀ ਲਈ ਉਮੀਦਵਾਰਾਂ ਦੇ ਐਲਾਨ ਦੀ ਸ਼ੁਰੂਆਤ ਕਰਦੇ ਹੋਏ ਜਲਾਲਾਬਾਦ ਤੋਂ ਖ਼ੁਦ ਨੂੰ ਉਮੀਦਵਾਰ ਐਲਾਨਿਆ। ਉਨ੍ਹਾਂ ਨੇ ਇਹ ਐਲਾਨ ਅਕਾਲੀ ਵਰਕਰਾਂ ਤੋਂ ਪੁੱਛ ਕੇ ਕੀਤਾ ਹੈ। ਦੱਸਣਯੋਗ ਹੈ ਵਿਧਾਨ ਸਭਾ ਦੀ ਚੋਣਾਂ 2022 ਵਿੱਚ ਹਨ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਵਲੋਂ ਕੀਤੇ ਗਏ ਝੂਠੇ ਵਾਅਦੇ ਅਤੇ ਹਲਕਾ ਜਲਾਲਾਬਾਦ ਵਲ਼ੋਂ ਵਿਧਾਇਕ ਆਵਲਾ ਵਲ਼ੋਂ ਅਕਾਲੀ ਵਰਕਰਾਂ ‘ਤੇ ਕੀਤੀ ਗਈ ਜ਼ਿਆਦਤੀ ਦਾ ਹਿਸਾਬ ਲੈਣ ਦੀ ਗੱਲ ਵੀ ਕੀਤੀ।