ਆਮਿਰ ਖਾਨ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਨੂੰ ਕਿਹਾ ਅਲਵਿਦਾ, ਪੜ੍ਹੋ ਕਿਉਂ ?

ਮੁੰਬਈ, 16 ਮਾਰਚ 2021 – ਅਦਾਕਾਰ ਆਮਿਰ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਜਿਵੇਂ ਟਵਿੱਟਰ, ਇੰਸਟਾਗਰਾਮ ਨੂੰ ਅਲਵਿਦਾ ਆਖ ਦਿੱਤਾ ਹੈ। ਆਪਣੇ 56ਵੇਂ ਜਨਮਦਿਨ ਤੋਂ ਅਗਲੇ ਦਿਨ ਆਮਿਰ ਖਾਨ ਨੇ ਇਸ ਬਾਰੇ ਐਲਾਨ ਕੀਤਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਛੱਡ ਦਿੱਤਾ ਹੈ। ਆਮਿਰ ਖਾਨ ਨੇ ਆਪਣੇ ਫੈਨਸ ਨੂੰ ਇਹ ਦੱਸਣ ਲਈ ਇਕ ਬਿਆਨ ਪੋਸਟ ਕੀਤਾ ਕਿ ਇਹ ਉਨ੍ਹਾਂ ਦੀ ਆਖਰੀ ਪੋਸਟ ਹੈ ਅਤੇ ਕਿਹਾ ਹੈ ਕਿ ਉਸ ਦੀ ਜ਼ਿੰਦਗੀ ਅਤੇ ਫਿਲਮਾਂ ਬਾਰੇ ਭਵਿੱਖ ‘ਚ ਅਪਡੇਟਸ ਆਮਿਰ ਖਾਨ ਪ੍ਰੋਡਕਸ਼ਨ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਮਿਲਣਗੇ।

ਉਨ੍ਹਾਂ ਪੋਸਟ ਪਾਉਂਦਿਆਂ ਲਿਖਿਆ, ”ਹੇ ਦੋਸਤੋ, ਮੇਰੇ ਜਨਮਦਿਨ ਤੇ ਸਾਰੇ ਪਿਆਰ ਅਤੇ ਨਿੱਘ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਦਿਲ ਭਰ ਗਿਆ ਹੈ। ਹੋਰ ਖਬਰਾਂ ਵਿੱਚ, ਇਹ ਸੋਸ਼ਲ ਮੀਡੀਆ ਤੇ ਮੇਰੀ ਆਖਰੀ ਪੋਸਟ ਹੋਣ ਜਾ ਰਹੀ ਹੈ। ਇਹ ਵਿਚਾਰ ਕਰਦਿਆਂ ਸੋਚਿਆ ਕਿ ਮੈਂ ਵੈਸੇ ਵੀ ਜ਼ਿਆਦਾ ਐਕਟਿਵ ਨਹੀਂ ਹਾਂ, ਮੈਂ ਦਿਖਾਵਾ ਛੱਡਣ ਦਾ ਫੈਸਲਾ ਕੀਤਾ ਹੈ। ਅਸੀਂ ਪਹਿਲਾਂ ਵਾਂਗ ਹੀ ਗੱਲਬਾਤ ਕਰਦੇ ਰਹਾਂਗੇ।”

https://twitter.com/aamir_khan?lang=en

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਆਪ ਹੀ ਨਾ ਮਾਂਜੇ ਜਾਣ ਮਾਪਿਆਂ ਨੂੰ ਰਗੜਨ ਵਾਲੇ ਨਿੱਜੀ ਸਕੂਲ ਤੇ ਸਿੱਖਿਆ ਅਧਿਕਾਰੀ !

ਸਕੂਲੀ ਵਿਦਿਆਰਥੀਆਂ ਨੂੰ ਵੱਖ-ਵੱਖ ਸਕੀਮਾਂ ਹੇਠ ਵਜੀਫਾ ਯਕੀਨੀ ਬਣਾਉਣ ਲਈ ਆਧਾਰ ਕਾਰਡ ਬਣਾਉਣ ਤੇ ਬਾਇਓਮੈਟ੍ਰਿਕ ਅਪਡੇਸ਼ਨ ਦੇ ਨਿਰਦੇਸ਼