ਚੰਡੀਗੜ੍ਹ, 17 ਮਾਰਚ 2021 – ਆਲ ਇੰਡੀਆ ਜੱਟ ਮਹਾਸਭਾ ਨੇ ਆਪਣੀ ਟੀਮ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦਿਆਂ ਡਾ ਨਵਜੋਤ ਕੌਰ ਸਿੱਧੂ ਨੂੰ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਬਣਾਇਆ ਗਿਆ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਸੀ. ਐਮ ਕੈਪਟਨ ਅਮਰਿੰਦਰ ਸਿੰਘ ਜੱਟ ਮਹਾਸਭਾ ਦੇ ਕੌਮੀ ਪ੍ਰਧਾਨ ਹਨ। ਇਸ ਸੰਬੰਧੀ ਪੰਜਾਬ ਪ੍ਰਧਾਨ ਹਰਪਾਲ ਸਿੰਘ ਨੇ ਬੋਲਦਿਆਂ ਕਿਹਾ ਕੈਪਟਨ ਅਮਰਿੰਦਰ ਸਿੰਘ ਪਿਛਲੇ 4-5 ਸਾਲਾ ਵਿੱਚ ਕੀਤੇ ਵੀ ਦਿਖਾਈ ਨਹੀਂ ਦਿੱਤੇ। ਹੁਣ ਮੁੜ ਤੋਂ ਨਵੀਂ ਟੀਮ ਬਣਾਈ ਜਾ ਰਹੀ ਹੈ ਅਤੇ ਕਿੱਕੀ ਢਿਲੋ ਨੂੰ ਹਟਾ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਜੱਟ ਮਹਾਸਭਾ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੀ ਹੈ। ਐਮ ਐਸ ਪੀ ‘ਤੇ ਖਰੀਦ ਗਰੰਟੀ ਦੀ ਮੰਗ ਕਰਦੀ ਹੈ। ਹੁਣ ਕਿਸਾਨੀ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ।
ਇਸ ਸੰਬੰਧੀ ਡਾ.ਨਵਜੋਤ ਕੌਰ ਸਿੱਧੂ ਨੇ ਕੇਂਦਰ ਸਰਕਾਰ ਬਾਰੇ ਬੋਲਦਿਆਂ ਕਿਹਾ ਖੇਤੀ ਕਾਨੂੰਨ ਬਣਾਉਣਾ ਕੇਂਦਰ ਸਰਕਾਰ ਦਾ ਜਲਦਬਾਜੀ ਵਿੱਚ ਲਿਆ ਗਿਆ ਫੈਸਲਾ ਹੈ। ਜਦਕਿ ਇਸ ਸੰਬੰਧੀ ਜ਼ਮੀਨੀ ਪੱਧਰ ਤੇ ਕੋਈ ਤਿਆਰੀ ਨਹੀਂ ਕੀਤੀ ਗਈ। ਕੇਂਦਰ ਸਰਕਾਰ ਨੂੰ ਕਰੋਨਾ ਦੌਰਾਨ ਖੇਤੀ ਲੈ ਕਿ ਆਉਣ ਦੀ ਕੀ ਲੋੜ ਪੈ ਗਈ ਜਦੋਂਕਿ ਦੇਸ਼ ਅੰਦਰ ਡਾਕਟਰਾਂ ਦੀ ਬਹੁਤ ਘਾਟ ਹੈ।
ਉਹਨਾਂ ਕਿਹਾ ਕਿ ਮੰਡੀਆਂ ਰਾਹੀਂ ਜੋ ਟੈਕਸ ਮਿਲਦਾ ਹੈ ਉਹ ਪਿੰਡਾਂ ਦੇ ਵਿਕਾਸ ਤੇ ਖਰਚ ਹੁੰਦਾ ਹੈ ਪਰ ਕੇਂਦਰ ਸਰਕਾਰ ਇਸ ਨੂੰ ਵੀ ਖਤਮ ਕਰ ਦੇਵੇਗੀ। ਪੰਜ -ਪੰਜ ਪਿੰਡਾਂ ਪਿੱਛੇ ਇੱਕ ਸਟੋਰ ਹੋਣ ਦਾ ਵੀ ਜ਼ਿਕਰ ਕੀਤਾ।
ਅੱਜ ਵੀ 70 ਫੀਸਦੀ ਨਕਲੀ ਦੱਧ ਨਕਲੀ ਮਿਲਦਾ ਹੈ। ਪੀਣ ਵਾਲਾ ਪਾਣੀ ਵੀ ਸਾਫ਼ ਨਹੀਂ ਮਿਲ ਰਿਹਾ। ਗੁਆਂਢੀ ਦੇਸ਼ਾਂ ਨਾਲ ਖੇਤੀ ਵਪਾਰ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਖੇਤੀ ਵਪਾਰ ਖੋਲ ਦੇਣਾ ਚਾਹੀਦਾ ਹੈ। ਬਾਰਡਰਾਂ ਤੇ ਮੋਰਚਾ ਲਾਈ ਬੈਠੇ ਕਿਸਾਨਾਂ ਵਿੱਚੋਂ ਹੀ ਮੈਂਬਰ ਬਣਾਏ ਜਾਣਗੇ।