ਓਵਰ-ਸਪੀਡ ਕਾਰ ਦਰਖਤ ਨਾਲ ਵੱਜੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 18 ਮਾਰਚ 2021 – ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ਤੇ ਪਿੰਡ ਭਲਾਈਆਣਾ ਵਿਖੇ ਅੱਜ ਸਵੇਰੇ ਕਰੀਬ 8:30 ਵਜੇ ਕਾਰ ਦੀ ਦਰਖਤ ਨਾਲ ਭਿਆਨਕ ਟੱਕਰ ਵਿਚ ਚਾਰ ਮੌਤਾਂ ਹੋਣ ਦਾ ਸਮਾਚਾਰ ਹੈ। ਮ੍ਰਿਤਕਾਂ ਵਿਚ ਪਤੀ-ਪਤਨੀ, ਭੈਣ-ਭਾਣਜਾ (12 ਸਾਲ) ਸ਼ਾਮਿਲ ਹਨ। ਜਦਕਿ ਕਾਰ ਚਾਲਕ ਦਾ ਬਚਾਅ ਹੋ ਗਿਆ। ਮ੍ਰਿਤਕ ਸੰਗਰੂਰ ਜ਼ਿਲ੍ਹੇ ਭੰਮੀਪੁਰ ਨਾਲ ਸਬੰਧਿਤ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਦਵਾਈ ਲੈਣ ਜਾ ਰਹੇ ਸਨ।

ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਉਨਾਂ ਦੀ ਕਾਰ ਪਿੰਡ ਭਲਾਈਆਣਾ ਦੀ ਅਨਾਜ ਮੰਡੀ ਕੋਲ ਪਹੁੰਚੀ ਤਾਂ ਤੇਜ ਰਫ਼ਤਾਰ ਗੱਡੀ ਮੋੜ ਨਹੀਂ ਮੁੜ ਸਕੀ ਅਤੇ ਸਿੱਧੀ ਜਾ ਕੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜਬਰਦਸਤ ਸੀ ਕਿ ਗੱਡੀ ਮੌਕੇ ’ਤੇ ਹੀ ਇੱਕ ਸਾਈਡ ਤੋਂ ਟੁੱਟ ਗਈ ਅਤੇ ਅੱਧੀ ਛੱਤ ਵੀ ਉਡ ਗਈ। ਕਾਰ ਵਿਚ ਸਵਾਰ ਵਿਅਕਤੀ, ਉਸਦੀ ਪਤਨੀ, ਭੈਣ ਅਤੇ ਭਾਣਜੇ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਕਾਰ ਨੂੰ ਚਲਾ ਰਿਹਾ ਭੈਣ ਨਿਵਾਸੀ ਡਰਾਈਵਰ ਬਚ ਗਿਆ। ਆਸ ਪਾਸ ਦੇ ਲੋਕਾਂ ਨੇ ਛੱਤ ਨੂੰ ਪੱਟ ਕੇ ਲਾਸ਼ਾਂ ਨੂੰ ਵਿਚੋਂ ਕੱਢਿਆ ਅਤੇ ਜ਼ਖਮੀ ਨੂੰ ਗਿੱਦੜਬਾਹਾ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਸਿੱਖ ਨੌਜਵਾਨ ਰਣਜੀਤ ਸਿੰਘ ਅੰਮ੍ਰਿਤਸਰ ਪੁੱਜਿਆ, ਸੰਗਤ ਵੱਲੋਂ ਸ਼ਾਨਦਾਰ ਸਵਾਗਤ

ਵੀਡੀਓ: ਹੁਣ ਪੱਕੇ ਹੋਣਗੇ ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਲੱਖਾਂ ਵਿਦਿਆਰਥੀ ?