ਨਵੀਂ ਦਿੱਲੀ, 18 ਮਾਰਚ 2021 – ਮਹਿਲਾ ਪਹਿਲਵਾਨ ਗੀਤਾ ਤੇ ਬਬੀਤਾ ਫ਼ੌਗਾਟ ਦੀ ਰਿਸ਼ਤੇ ਵਿਚ ਲੱਗਦੀ ਭੈਣ ਰਿਤਿਕਾ ਫੋਗਟ ਨੇ ਕੁਸ਼ਤੀ ਦਾ ਮੈਚ ਹਾਰਨ ਮਗਰੋਂ ਖੁਦਕੁਸ਼ੀ ਕਰ ਲਈ ਹੈ। ਰਿਤਿਕਾ ਸੂਬਾ ਪੱਧਰੀ ਸਬ ਜੂਨੀਅਰ ਮੁਕਾਬਲਿਆਂ ਵਿਚ ਹਿੱਸਾ ਲੈ ਰਹੀ ਸੀ, ਜੋ ਲੋਹਗੜ੍ਹ ਸਟੇਡੀਅਮ ਭਰਤਪੁਰ ਵਿਖੇ ਹੋ ਰਿਹਾ ਸੀ।
ਕੁਸ਼ਤੀ ਦਾ ਫਾਈਨਲ ਮੈਚ ਹਾਰਨ ਤੋਂ ਬਾਅਦ 22 ਸਾਲਾ ਮਹਿਲਾ ਮੁੱਕੇਬਾਜ਼ ਰਿਤਿਕਾ ਫ਼ੌਗਾਟ ਨੇ ਖ਼ੁਦਕੁਸ਼ੀ ਕਰ ਲਈ। ਰੀਤਿਕਾ, ਗੀਤਾ ਅਤੇ ਬਬੀਤਾ ਫ਼ੌਗਾਟ ਦੀ ਮਮੇਰੀ ਭੈਣ ਸੀ। ਉਸਨੇ ਸੋਮਵਾਰ ਦੀ ਰਾਤ ਨੂੰ ਪਿੰਡ ਬਲਾਲੀ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਰਿਤਿਕਾ ਨੇ ਰਾਜਸਥਾਨ ਦੇ ਸਬ ਜੂਨੀਅਰ, ਜੂਨੀਅਰ ਔਰਤਾਂ ਅਤੇ ਮਰਦ ਕੁਸ਼ਤੀ ਟੂਰਨਾਮੈਂਟ ਵਿੱਚ ਰਾਜਸਥਾਨ ਦੇ ਭਰਤਪੁਰ, ਲੋਹਗੜ ਸਟੇਡੀਅਮ ਵਿੱਚ 12 ਤੋਂ 14 ਮਾਰਚ ਤੱਕ ਹਿੱਸਾ ਲਿਆ ਸੀ। ਉਸ ਨੇ ਆਖ਼ਰੀ ਮੈਚ 14 ਮਾਰਚ ਨੂੰ ਖੇਡਿਆ ਸੀ ਪਰ ਉਹ 1 ਅੰਕ ਤੋਂ ਹਾਰ ਗਈ ਸੀ। ਇਸੇ ਗੱਲ ਤੋਂ ਦੁਖੀ ਹੋ ਕੇ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਰਿਤਿਕਾ ਨੇ ਦ੍ਰੋਣਾਚਾਰੀਆ ਐਵਾਰਡੀ ਮਹਾਵੀਰ ਸਿੰਘ ਫ਼ੌਗਾਟ ਤੋਂ ਟ੍ਰੇਨਿੰਗ ਹਾਸਲ ਕੀਤੀ ਸੀ। ਰਿਤਿਕਾ ਦੇ ਆਖ਼ਰੀ ਟੂਰਨਾਮੈਂਟ ਵੇਲੇ ਮਹਾਵੀਰ ਸਿੰਘ ਫ਼ੌਗਾਟ ਵੀ ਮੌਜੂਦ ਸਨ। ਰਾਜਸਥਾਨ ਦੇ ਝੁਨਝੁਨੂੰ ਜ਼ਿਲ੍ਹੇ ਦੇ ਪਿੰਡ ਜੈਤਪੁਰ ਦੀ ਵਸਨੀਕ ਰਿਤਿਕਾ ਪਿਛਲੇ ਪੰਜ ਸਾਲਾਂ ਤੋਂ ਹਰਿਆਣਾ ਸਥਿਤ ਮਹਾਵੀਰ ਫ਼ੌਗਾਟ ਸਪੋਰਟਸ ਅਕੈਡਮੀ ਤੋਂ ਟ੍ਰੇਨਿੰਗ ਲੈ ਰਹੀ ਸੀ। ਉਸਨੇ ਇਸ ਤੋਂ ਪਹਿਲਾਂ ਵੀ 4 ਵਾਰ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲਿਆ ਸੀ