ਸੀ.ਆਈ.ਜੀ ਅਤੇ ਪੰਜਾਬ ਸਰਕਾਰ ਨੇ ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਦੇ ਪਸਾਰ ਲਈ ਸਾਂਝਾ ਪ੍ਰੋਗਰਾਮ ਚਲਾਇਆ

ਚੰਡੀਗੜ੍ਹ, 19 ਮਾਰਚ 2021 – ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਦੇ ਮੱਦੇਨਜ਼ਰ ਸਿੰਗਾਪੁਰ ਦੇ ਚੈਂਡਲਰ ਇੰਸਟੀਚਿਊਟ ਆਫ ਗਵਰਨੈਂਸ (ਸੀ.ਆਈ.ਜੀ.) ਅਤੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਵੱਲੋਂ ਸਾਂਝੇ ਤੌਰ ਤੇ ਕਰਵਾਇਆ ਪ੍ਰੋਗਰਾਮ ਹਾਲ ਹੀ ਵਿੱਚ ਸਫਲਤਾਪੂਰਵਕ ਮੁਕੰਮਲ ਹੋਇਆ। ਆਨਲਾਈਨ ਢੰਗ ਨਾਲ ਆਯੋਜਿਤ ਕੀਤੇ ਇਸ ਪ੍ਰੋਗਰਾਮ ਨੇ ਉਦਯੋਗਿਕ ਪਾਰਕਾਂ ਦੀ ਯੋਜਨਾਬੰਦੀ, ਵਿਕਾਸ, ਅਤੇ ਪ੍ਰਬੰਧਨ ਸਬੰਧੀਆ ਰਣਨੀਤੀਆਂ ਦੇ ਪਸਾਰ ਅਤੇ ਸੂਬੇ ਵਿਚ ਆਸਾਨੀ ਨਾਲ ਕਾਰੋਬਾਰ ਕਰਨ ਅਤੇ ਰੋਜ਼ਗਾਰ ਮੌਕੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕੀਤੀ।
ਇਸ ਸਿਖਲਾਈ ਪ੍ਰੋਗਰਾਮ ਨੇ ਪੀ.ਐਸ.ਆਈ.ਈ.ਸੀ. ਦੇ ਅਧਿਕਾਰੀਆਂ ਨੂੰ ਉਦਯੋਗਿਕ ਪਾਰਕਾਂ ਦੇ ਵਿਕਾਸ ਲਈ ਲੋੜੀਂਦੇ ਹੁਨਰਾਂ ਅਤੇ ਯੋਗਤਾਵਾਂ ਨਾਲ ਲੈਸ ਕੀਤਾ, ਜਿਸ ਵਿੱਚ ਵੀਜ਼ਨਿੰਗ, ਵਿਹਾਰਕਤਾ ਅਤੇ ਯੋਜਨਾਬੰਦੀ ,ਅਸਟੇਟ ਪ੍ਰਬੰਧਨ, ਮਾਰਕੀਟਿੰਗ ਤੇ ਨਿਵੇਸ਼ ਨੂੰ ਉਤਸ਼ਾਹ ਅਤੇ ਅੰਤਰ-ਏਜੰਸੀ ਤਾਲਮੇਲ ਸ਼ਾਮਲ ਹੈ।

ਇਸ ਦੌਰਾਨ ਅਧਿਕਾਰੀਆਂ ਨੇ ਸੀ.ਆਈ.ਜੀ. ਦੇ ਸਰੋਤ ਮਾਹਰ ਸ੍ਰੀ ਲਿਮ ਚਿਨ ਚੋਂਗ ਤੋਂ ਉਦਯੋਗਿਕ ਪਾਰਕ ਦੇ ਵਿਕਾਸ ਸਬੰਧੀ ਅੰਦਰੂਨੀ ਅਤੇ ਅੰਤਰ-ਰਾਸ਼ਟਰੀ ਨੁਕਤਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਪਹਿਲਾਂ ਸ੍ਰੀ ਲਿਮ ਨੇ ਸਿੰਗਾਪੁਰ ਵਿੱਚ ਜੇ.ਟੀ.ਸੀ. ਕਾਰਪੋਰੇਸ਼ਨ ਵਿਖੇ ਏਸ਼ੀਆ ਭਰ ਵਿੱਚ ਉਦਯੋਗਿਕ ਪਾਰਕ ਵਿਕਾਸ ਪ੍ਰਾਜੈਕਟਾਂ ਵਿੱਚ ਆਪਣੇ ਦਹਾਕਿਆਂ ਦੇ ਤਜਰਬੇ ਸਾਂਝੇ ਕੀਤੇ।

ਸਮਾਪਤੀ ਸਮਾਰੋਹ ਦੌਰਾਨ ਆਪਣੇ ਵਿਚਾਰ ਪ੍ਰਗਟਾਉਂਦਿਆਂ ਪੀ.ਐਸ.ਆਈ.ਈ.ਸੀ. ਦੇ ਤਕਨੀਕੀ ਸਲਾਹਕਾਰ ਸ੍ਰੀ ਜੇ.ਐਸ. ਭਾਟੀਆ ਨੇ ਸੀ.ਆਈ.ਜੀ. ਦੇ ਇਸ ਸਹਿਯੋਗ ਲਈ ਧੰਨਵਾਦ ਕੀਤਾ:

ਤਕਨੀਕੀ ਸਲਾਹਕਾਰ ਸ੍ਰੀ ਜੇ.ਐਸ. ਭਾਟੀਆ ਨੇ ਕਿਹਾ “ ਪੀ.ਐਸ.ਆਈ.ਈ.ਸੀ. ਵਲੋਂ ਹੁਣ ਹਾਈ – ਟੈਕ ਸਾਈਕਲ ਵੈਲੀ, ਇੰਟੀਗਰੇਟਡ ਫਾਰਮਾਸੂਟੀਕਲ ਪਾਰਕ ਅਤੇ ਇਲੈਕਟ੍ਰਾਨਿਕਸ ਸਿਸਟਮ ਡਿਜ਼ਾਈਨ ਮੈਨੂਫੈਕਚਰਿੰਗ ਪਾਰਕ ਬਣਾਉਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਮੈਨੂੰ ਯਕੀਨ ਹੈ ਕਿ ਇਨਾਂ ਸਿਖਲਾਈ ਸੈਸ਼ਨਾਂ ਤੋਂ ਪ੍ਰਾਪਤ ਗਿਆਨ ਨਾਲ ਸਾਡੇ ਇੰਜੀਨੀਅਰਾਂ ਅਤੇ ਜਾਇਦਾਦ ਪ੍ਰਬੰਧਨ ਪੇਸ਼ੇਵਰ ਇਨਾਂ ਪ੍ਰਾਜੈਕਟਾਂ ਨੂੰ ਕਾਮਯਾਬ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣਗੇ।’’
ਸੀ.ਆਈ.ਜੀ. ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵੂ ਵੀ ਨੇਂਗ, ਨੇ ਸੀਆਈਜੀ ਵਲੋਂ ਸਰਕਾਰਾਂ ਪ੍ਰਤੀ ਸਮਰਪਣ ਭਾਵਨਾ ਉੱਤੇ ਜੋਰ ਦਿੱਤਾ। ਉਹਨਾਂ ਕਿਹਾ “ਸੀ.ਆਈ.ਜੀ. ਇੱਕ ਗੈਰ-ਮੁਨਾਫਾ ਸੰਗਠਨ ਹੈ ਜੋ ਮਹੱਤਵਪੂਰਣ ਕੰਮਾਂ ਵਿੱਚ ਸਰਕਾਰਾਂ ਦਾ ਸਮਰਥਨ ਕਰਨ ਲਈ ਪੂਰੀ ਤਰਾਂ ਸਮਰਪਿਤ ਹੈ । ਇਹ ਪ੍ਰੋਗਰਾਮ ਪੀ.ਐਸ.ਆਈ.ਈ.ਸੀ ਦੇ ਯੋਗਦਾਨ, ਸਮਰਪਣ ਅਤੇ ਭਾਗੀਦਾਰੀ ਤੋਂ ਬਗੈਰ ਸੰਭਵ ਨਹੀਂ ਸੀ ਹੋ ਸਕਦਾ।’’

ਚਾਂਡਲਰ ਇੰਸਟੀਚਿਊਟ ਆਫ ਗਵਰਨੈਂਸ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵੂ ਵੀ ਨੇਂਗ ਨੇ ਕਿਹਾ ਕਿ ਇਹ ਉਦਘਾਟਨੀ ਵਰਚੁਅਲ ਪ੍ਰੋਗਰਾਮ ਸੀ.ਆਈ.ਜੀ. ਅਤੇ ਪੀ.ਐਸ.ਆਈ.ਈ.ਸੀ. ਵਿਚਕਾਰ ਹੋਏ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਸਮਝੌਤੇ) ਤਹਿਤ ਆਉਂਦਾ ਹੈ।
ਇਸ ਸਿਖਲਾਈ ਪ੍ਰੋਗਰਾਮ ਨੂੰ ਆਯੋਜਿਤ ਕਰਵਾਉਣ ਵਿੱਚ ਸਹਿਯੋਗ ਦੇਣ ਵਾਲੀ ਅਤੇ ਸੀ.ਆਈ.ਜੀ.ਨਾਲ ਕੰਮ ਕਰਨ ਵਾਲੀ , ਪੰਜਾਬ ਸਰਕਾਰ ਦੀ ਗਵਰਨੈਂਸ ਫੈਲੋ ਸ੍ਰੀਮਤੀ ਤਪਿੰਦਰ ਕੌਰ ਘੁੰਮਣ ਨੇ ਪੀ.ਐਸ.ਆਈ.ਈ.ਸੀ ਦੇ ਅਧਿਕਾਰੀਆਂ ਦੀ ਸਮਰੱਥਾ ਵਧਾਉਣ ਵਿੱਚ ਸਹਿਯੋਗ ਦੇਣ ਅਤੇ ਪੂਰੇ ਤਾਲਮੇਲ ਨਾਲ ਕੰਮ ਕਰਨ ਲਈ ਸੀ.ਆਈ.ਜੀ. ਦਾ ਧੰਨਵਾਦ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਨੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਨੂੰ ਰੋਜ਼ਾਨਾ 8 ਘੰਟੇ ਟੀਕਾਕਰਨ ਕਰਨ ਦੇ ਦਿੱਤੇ ਹੁਕਮ

ਕੈਪਟਨ ਵੱਲੋਂ ਕੋਵਿਡ ਦੇ ਵੱਧਦੇ ਪ੍ਰਭਾਵ ‘ਤੇ ਕਾਬੂ ਪਾਉਣ ਲਈ ਨਵੀਆਂ ਰੋਕਾਂ ਲਾਉਣ ਦੇ ਹੁਕਮ