ਨਵੀਂ ਦਿੱਲੀ, 20 ਮਾਰਚ 2021 : ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਪਾਟੀ ਜੀਨਸ ਨੁੰ ਲੈ ਕੇ ਕੀਤੀ ਆਪਣੀ ਵਿਵਾਦਤ ਟਿੱਪਣੀ ਲਈ ਮੁਆਫੀ ਮੰਗ ਲਈ ਹੈ।
ਤੀਰਥ ਸਿੰਘ ਰਾਵਤ ਨੇ ਕਿਹਾ ਹੈ ਕਿ ਉਹਨਾਂ ਨੂੰ ਜੀਨਸ ਤੋਂ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਪਾਟੀ ਜੀਨਸ ਹੀ ਪਾਉਣੀ ਹੈ ਤਾਂ ਉਹਨਾਂ ਨੁੰ ਕੋਈ ਇਤਰਾਜ਼ ਨਹੀਂ ਹੈ। ਪਰ ਮੈਂ ਨਵੀਂ ਜੀਨਸ ਲਿਆ ਕੇ ਉਸਨੂੰ ਕੈਂਚੀ ਨਾਲ ਫਾੜ ਲਿਆ, ਇਸ ’ਤੇ ਇਤਰਾਜ਼ ਹੈ। ਜੇਕਰ ਕਿਸੇ ਨੂੰ ਬੁਰਾ ਲੱਗਿਆ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।